ਮਹਿਰੀਨ ਕੌਰ ਨੇ ਵਿਆਹ ਤੋਂ ਬਾਅਦ ਮਹਿੰਦੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਮਹਿਰੀਨ ਕੌਰ ਪੀਰਜ਼ਾਦਾ ਨੇ ਵਿਆਹ ਦੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਵਿਆਹ ‘ਚ ਇਸਤੇਮਾਲ ਕੀਤੇ ਗਏ ਲਹਿੰਗੇ ਬਾਰੇ ਦੱਸਿਆ ਅਤੇ ਲਿਖਿਆ ਕਿ “ਮੇਰੀ ਮਾਂ ਦੇ ਵਿਆਹ ਦੇ ਲਹਿੰਗੇ ਨੂੰ ਇਸ ਸੁੰਦਰ ਸ਼ਰਾਰੇ ‘ਚ ਤਬਦੀਲ ਕਰਨ ਦੇ ਲਈ ਧੰਨਵਾਦ। ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ”।

By  Shaminder Kaur Kaler April 30th 2026 09:00 AM

ਮਹਿਰੀਨ ਕੌਰ (Mehreen Kaur) ਪੀਰਜ਼ਾਦਾ ਨੇ ਵਿਆਹ ਦੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਵਿਆਹ ‘ਚ ਇਸਤੇਮਾਲ ਕੀਤੇ ਗਏ ਲਹਿੰਗੇ ਬਾਰੇ ਦੱਸਿਆ ਅਤੇ ਲਿਖਿਆ ਕਿ “ਮੇਰੀ ਮਾਂ ਦੇ ਵਿਆਹ ਦੇ ਲਹਿੰਗੇ ਨੂੰ ਇਸ ਸੁੰਦਰ ਸ਼ਰਾਰੇ ‘ਚ ਤਬਦੀਲ ਕਰਨ ਦੇ ਲਈ ਧੰਨਵਾਦ। ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ”। ਮਹਿਰੀਨ ਕੌਰ ਦਾ ਬੀਤੇ ਦਿਨੀਂ ਵਿਆਹ ਹੋਇਆ ਹੈ ਅਤੇ ਵਿਆਹ ਤੋਂ ਬਾਅਦ ਲਗਾਤਾਰ ਉਹ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਰਹੀ ਹੈ। 


ਮਹਿਰੀਨ ਕੌਰ ਨੇ ਅਰਸ਼ ਔਲਖ ਦੇ ਨਾਲ ਕਰਵਾਇਆ ਵਿਆਹ 

ਮਹਿਰੀਨ ਕੌਰ ਨੇ ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੀਆਂ ਹੁਸੀਨ ਵਾਦੀਆਂ ‘ਚ ਵਿਆਹ ਕਰਵਾਇਆ ਸੀ। ਇਸ ਵਿਆਹ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਹੀ ਸ਼ਿਰਕਤ ਕੀਤੀ ਸੀ । ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।


ਅਰਸ਼ ਔਲਖ ਇੱਕ ਬਿਜਨੇਸਮੈਨ ਹਨ, ਜਦੋਂਕਿ ਮਹਿਰੀਨ ਕੌਰ ਅਦਾਕਾਰਾ ਹੈ ਅਤੇ ਉਸ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਨੇ ਅਨੁਸ਼ਕਾ ਸ਼ਰਮਾ ਦੇ ਨਾਲ ਫ਼ਿਲਮ ‘ਫਿਲੌਰੀ’ ‘ਚ ਕੰਮ ਕੀਤਾ ਸੀ । ਇਸ ਤੋਂ ਇਲਾਵਾ ਉਹ ਕਈ ਇਸ਼ਤਿਹਾਰਾਂ ‘ਚ ਵੀ ਨਜ਼ਰ ਆ ਚੁੱਕੀ ਹੈ।


ਪਰ ਉਸ ਨੂੰ ਪਛਾਣ ਮਿਲੀ ਸਾਊਥ ਦੀਆਂ ਫ਼ਿਲਮਾਂ ਦੇ ਨਾਲ ।ਉਨ੍ਹਾਂ ਦਾ ਸਬੰਧ ਬਠਿੰਡਾ ਦੇ ਨਾਲ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਭਵਿਆ ਬਿਸ਼ਨੋਈ ਦੇ ਨਾਲ ਮੰਗਣੀ ਕਰਵਾਈ ਸੀ । ਪਰ ਦੋਵਾਂ ਦੀ ਮੰਗਣੀ ਟੁੱਟ ਗਈ ਸੀ । ਜਿਸ ਤੋਂ ਬਾਅਦ ਅਦਾਕਾਰਾ ਨੇ ਚੁੱਪ ਚੁਪੀਤੇ ਅਰਸ਼ ਔਲਖ ਦੇ ਨਾਲ ਵਿਆਹ ਕਰਵਾਇਆ ਸੀ ।

© Copyright Galactic Television & Communications Pvt. Ltd. 2026. All rights reserved.