ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਹੋਈ ਮੀਨੂ ਸਰਾਂ ਦੀ ਜ਼ਿੰਦਗੀ ਹੈ ਸੰਘਰਸ਼ਾਂ ਦੇ ਨਾਲ ਭਰੀ, ਜਾਣੋ ਕਿਵੇਂ ਇੱਕ ਵੀਡੀਓ ਨੇ ਬਦਲੀ ਜ਼ਿੰਦਗੀ

ਮੀਨੂ ਸਰਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੇ ਪੁੱਤਰ ਦੇ ਨਾਲ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਉਹ ਆਪਣੇ ਪੁੱਤਰ ਦੇ ਨਾਲ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਮੀਨੂ ਸਰਾਂ ਸੱਜੀ ਹੋਈ ਹੈ ਅਤੇ ਉਸ ਨੇ ਮੇਕਅੱਪ ਕੀਤਾ ਹੋਇਆ ਹੈ ਉਹ ਪਛਾਣ ‘ਚ ਹੀ ਨਹੀਂ ਆ ਰਹੀ । ਪਰ ਇਸ ਹੱਸਦੇ ਚਿਹਰੇ ਦੇ ਪਿੱਛੇ ਬਹੁਤ ਸਾਰੇ ਦਰਦ ਮੀਨੂ ਸਰਾਂ ਨੇ ਛੁਪਾਏ ਹੋਏ ਹਨ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ਕਿ ਕਿਸ ਤਰ੍ਹਾਂ ਉਸ ਨੇ ਆਪਣੇ ਪਿੰਡੇ ‘ਤੇ ਦਰਦ ਹੰਡਾਏ ਹਨ।

By  Shaminder Kaur Kaler May 9th 2026 06:20 PM

ਮੀਨੂ ਸਰਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੇ ਪੁੱਤਰ ਦੇ ਨਾਲ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਉਹ ਆਪਣੇ ਪੁੱਤਰ ਦੇ ਨਾਲ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਮੀਨੂ ਸਰਾਂ ਸੱਜੀ ਹੋਈ ਹੈ ਅਤੇ ਉਸ ਨੇ ਮੇਕਅੱਪ ਕੀਤਾ ਹੋਇਆ ਹੈ ਉਹ ਪਛਾਣ ‘ਚ ਹੀ ਨਹੀਂ ਆ ਰਹੀ । ਪਰ ਇਸ ਹੱਸਦੇ ਚਿਹਰੇ ਦੇ ਪਿੱਛੇ ਬਹੁਤ ਸਾਰੇ ਦਰਦ ਮੀਨੂ ਸਰਾਂ ਨੇ ਛੁਪਾਏ ਹੋਏ ਹਨ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ਕਿ ਕਿਸ ਤਰ੍ਹਾਂ ਉਸ ਨੇ ਆਪਣੇ ਪਿੰਡੇ ‘ਤੇ ਦਰਦ ਹੰਡਾਏ ਹਨ।

ਮੀਨੂ ਸਰਾਂ ਨੇ ਵੀ ਆਪਣੇ ਵਿਆਹ ਲਈ ਸੁਫ਼ਨੇ ਸਜਾਏ ਸਨ ।ਪਰ ਉਸ ਦਾ ਵਿਆਹ ਉਸ ਦੇ ਲਈ ਪ੍ਰੇਸ਼ਾਨੀ ਬਣ ਜਾਵੇਗੀ ਇਸ ਦੇ ਬਾਰੇ ਉਸ ਨੇ ਸੁਫ਼ਨੇ ‘ਚ ਵੀ ਨਹੀਂ ਸੀ ਸੋਚਿਆ । ਮੀਨੂ ਦੇ ਮਾਪਿਆਂ ਨੇ ਉਸ ਦਾ ਵਿਆਹ ਕਰ ਦਿੱਤਾ ਅਤੇ ਮੀਨੂ ਰਾਜ਼ੀ ਖੁਸ਼ੀ ਆਪਣੇ ਸਹੁਰੇ ਘਰ ਆ ਗਈ। ਵਿਆਹ ਤੋਂ ਬਾਅਦ ਉਹ ਜਦੋਂ ਪ੍ਰੈਗਨੇਂਟ ਹੋਈ ਤਾਂ ਸਹੁਰਿਆਂ ਨੇ ਉਸ ਨੂੰ ਘਰੋਂ ਇਹ ਕਹਿ ਕੇ ਕੱਢ ਦਿੱਤਾ ਕਿ ਉਹ ਉਸ ਦਾ ਖਰਚਾ ਚੁੱਕ ਨਹੀਂ ਸਕਦੇ । ਜਿਸ ਤੋਂ ਬਾਅਦ ਦੂਜੀ ਥਾਂ ‘ਤੇ ਉਸ ਦਾ ਵਿਆਹ ਕਰ ਦਿੱਤਾ ਗਿਆ । ਪਰ ਉੱਥੇ ਵੀ ਵਿਚੋਲੇ ਨੇ ਝੂਠ ਬੋਲ ਕੇ ਰਿਸ਼ਤਾ ਤੈਅ ਕਰਵਾ ਦਿੱਤਾ ਕਿ ਮੁੰਡੇ ਕੋਲ ਪੈਲੀ ਹੈ ਅਤੇ ਵਧੀਆ ਘਰ ਬਣਾਇਆ ਹੋਇਆ ਹੈ। ਪਰ ਅਸਲੀਅਤ ‘ਚ ਉਸ ਕੋਲ ਕੁਝ ਵੀ ਨਹੀਂ ਸੀ। 

ਇੱਕ ਵੀਡੀਓ ਨੇ ਬਦਲੀ ਜ਼ਿੰਦਗੀ 

ਮੀਨੂ ਸਰਾਂ ਦੀ ਜ਼ਿੰਦਗੀ ਨੇ ਉਸ ਵੇਲੇ ਨਵਾਂ ਮੋੜ ਲਿਆ ਜਦੋਂ ਉਸ ਨੇ ਹਾਸੇ ਮਜ਼ਾਕ ‘ਚ ਇੱਕ ਵੀਡੀਓ ਬਣਾਇਆ। ਜਿਸ ‘ਚ ਉਹ ਚੌਲ ਖਾਂਦੀ ਹੋਈ ਨਜ਼ਰ ਆਈ ਸੀ । ਉਸ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਅਤੇ ਰਾਤੋ ਰਾਤ ਉਹ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਹੋ ਗਈ । ਜਿਸ ਤੋਂ ਬਾਅਦ ਉਸ ਨੇ ਵੀਡੀਓ ਬਨਾਉਣੇ ਸ਼ੁਰੂ ਕੀਤੀ ਅਤੇ ਇਸ ਤੋਂ ਬਾਅਦ ਹੁਣ ਉਸ ਨੇ ਇਨ੍ਹਾਂ ਵੀਡੀਓਜ਼ ਤੋਂ ਬਾਅਦ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਹੁਣ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। 

© Copyright Galactic Television & Communications Pvt. Ltd. 2026. All rights reserved.