ਮਾਸਟਰ ਸਲੀਮ, ਯੁਵਰਾਜ ਹੰਸ ਤੇ ਜਿੰਦ ਨੇ ‘ਇੱਕ ਘੁੱਟ’ ਗੀਤ ਤੇ ਬਣਾਈ ਰੀਲ, ਵੇਖੋ ਵੀਡੀਓ

ਮਾਸਟਰ ਸਲੀਮ, ਜਿੰਦ ਤੇ ਯੁਵਰਾਜ ਹੰਸ ਨੇ ‘ਇੱਕ ਘੁੱਟ’ ਗੀਤ ਤੇ ਮਜ਼ੇਦਾਰ ਰੀਲ ਬਣਾਈ ਹੈ। ਜਿਸ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਿੰਦ ਪੁੱਛਦੇ ਹਨ ਕਿ ‘ਕਿੰਨਾ ਮਿੱਠਾ ਪਾਵਾਂ ਹਾਏ ਵੇ ਤੇਰੀ ਚਾਹ ‘ਚ’ ਜਿਸ ‘ਤੇ ਕੰਬਲ ‘ਚ ਸੁੱਤੇ ਪਏ ਮਾਸਟਰ ਸਲੀਮ, ਜਿੰਦ ਤੇ ਯੁਵਰਾਜ ਹੰਸ ਕਹਿੰਦੇ ਹਨ ‘ਸੋਹਣੀਏ ਇੱਕ ਘੁੱਟ ਲਾ ਕੇ ਦੇ ਦੇ’ ।

By  Shaminder Kaur Kaler December 8th 2025 06:00 PM

ਮਾਸਟਰ ਸਲੀਮ, (Master Saleem) ਜਿੰਦ ਤੇ ਯੁਵਰਾਜ ਹੰਸ ਨੇ ‘ਇੱਕ ਘੁੱਟ’ ਗੀਤ ਤੇ ਮਜ਼ੇਦਾਰ ਰੀਲ ਬਣਾਈ ਹੈ। ਜਿਸ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਿੰਦ ਪੁੱਛਦੇ ਹਨ ਕਿ ‘ਕਿੰਨਾ ਮਿੱਠਾ ਪਾਵਾਂ ਹਾਏ ਵੇ ਤੇਰੀ ਚਾਹ ‘ਚ’ ਜਿਸ ‘ਤੇ ਕੰਬਲ ‘ਚ ਸੁੱਤੇ ਪਏ ਮਾਸਟਰ ਸਲੀਮ, ਜਿੰਦ ਤੇ ਯੁਵਰਾਜ ਹੰਸ ਕਹਿੰਦੇ ਹਨ ‘ਸੋਹਣੀਏ ਇੱਕ ਘੁੱਟ ਲਾ ਕੇ ਦੇ ਦੇ’ । ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।


ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਗੀਤ 

ਦੱਸ ਦਈਏ ਕਿ ਗੁਰਲੇਜ਼ ਅਖਤਰ ਤੇ ਜਿੰਦ ਦਾ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ।ਇਸ ਗੀਤ ਦੇ ਬੋਲ ਜਿੰਦ ਦੇ ਵੱਲੋਂ ਲਿਖੇ ਗਏ ਹਨ ਅਤੇ ਕੰਪੋਜ ਵੀ ਉਨ੍ਹਾਂ ਨੇ ਖੁਦ ਕੀਤਾ ਹੈ।

ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਕਈ ਲੋਕ ਇਸ ਤੇ ਲਗਾਤਾਰ ਰੀਲਾਂ ਬਣਾ ਰਹੇ ਹਨ । ਮਾਸਟਰ ਸਲੀਮ ਭਲਾ ਫਿਰ ਕਿੱਥੇ ਪਿੱਛੇ ਰਹਿਣ ਵਾਲੇ ਸਨ ਉਨ੍ਹਾਂ ਨੇ ਵੀ ਜਿੰਦ ਤੇ ਯੁਵਰਾਜ ਹੰਸ ਦੇ ਨਾਲ ਇਹ ਮਜ਼ੇਦਾਰ ਰੀਲ ਬਣਾਈ ਹੈ। 

© Copyright Galactic Television & Communications Pvt. Ltd. 2026. All rights reserved.