ਮਾਸਟਰ ਸਲੀਮ ਨੇ ਆਪਣੇ ਦਾਦਾ ਦਾਦੀ ਦੇ ਨਾਲ ਤਸਵੀਰ ਕੀਤੀ ਸਾਂਝੀ

ਮਾਸਟਰ ਸਲੀਮ ਨੇ ਆਪਣੇ ਦਾਦਾ ਦਾਦੀ ਜੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ।ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਇੱਕ ਪੁਰਾਣੀ ਯਾਦ ਮੇਰੇ ਦਾਦਾ, ਦਾਦੀ ਜੀ ਸਵਰਗਵਾਸੀ ਸਾਈਂ ਨਰੰਜਣ ਦਾਸ ਤੇ ਲਾਜਵੰਤੀ ਦੇਵੀ”।

By  Shaminder Kaur Kaler May 18th 2026 05:16 PM -- Updated: May 18th 2026 05:17 PM

ਮਾਸਟਰ ਸਲੀਮ (Master Saleem) ਨੇ ਆਪਣੇ ਦਾਦਾ ਦਾਦੀ ਜੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ।ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਇੱਕ ਪੁਰਾਣੀ ਯਾਦ ਮੇਰੇ ਦਾਦਾ, ਦਾਦੀ ਜੀ ਸਵਰਗਵਾਸੀ ਸਾਈਂ ਨਰੰਜਣ ਦਾਸ ਤੇ ਲਾਜਵੰਤੀ ਦੇਵੀ”। ਮਾਸਟਰ ਸਲੀਮ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।ਮਾਸਟਰ ਸਲੀਮ ਦੇ ਪਿਤਾ ਜੀ ਦਾ ਹਾਲ ਹੀ ‘ਚ ਦਿਹਾਂਤ ਹੋਇਆ ਹੈ ਅਤੇ ਪਿਤਾ ਦੇ ਦਿਹਾਂਤ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਗਏ ਸਨ। ਇਸ ਤੋਂ ਬਾਅਦ ਹੁਣ ਉਨ੍ਹਾਂ ਨੇ ਆਪਣੇ ਦਾਦਾ ਦਾਦੀ ਦੇ ਨਾਲ ਤਸਵੀਰ ਨੂੰ ਸਾਂਝਾ ਕੀਤਾ ਹੈ। 


ਮਾਸਟਰ ਸਲੀਮ ਦਾ ਵਰਕ ਫ੍ਰੰਟ 

ਮਾਸਟਰ ਸਲੀਮ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।


ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਉਨ੍ਹਾਂ ਨੇ ਜਿੱਥੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ, ਉੱਥੇ ਹੀ ਕਈ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਲਈ ਵੀ ਗਾਇਆ ਹੈ। ਉਨ੍ਹਾਂ ਦੇ ਹਿੱਟ ਗੀਤਾਂ ਦੀ ਕਰੀਏ ਤਾਂ ਢੋਲ ਜਗੀਰੋ ਦਾ, ਨੈਣਾਂ ਦੇ ਹਰਫ ਪੜ੍ਹਾਵਾਂ ਕਿਵੇਂ,ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ, ਮਾਂ ਦਾ ਲਾਡਲਾ ਵਿਗੜ ਗਿਆ ਸਣੇ ਕਈ ਗੀਤ ਗਾਏ ਹਨ । 


© Copyright Galactic Television & Communications Pvt. Ltd. 2026. All rights reserved.