ਪਿਤਾ ਨੂੰ ਯਾਦ ਕਰਕੇ ਭਾਵੁਕ ਹੋਏ ਮਾਸਟਰ ਸਲੀਮ, ਭਾਵੁਕ ਪੋਸਟ ਕੀਤੀ ਸਾਂਝੀ

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹਕੋਟੀ ਦੇ ਪਿਤਾ ਜੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਆਪਣੇ ਪਿਤਾ ਨੂੰ ਯਾਦ ਕਰਕੇ ਮਾਸਟਰ ਸਲੀਮ ਭਾਵੁਕ ਹੋ ਜਾਂਦੇ ਹਨ । ਉਨ੍ਹਾਂ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਆਪਣੇ ਪਿਤਾ ਦੇ ਹੱਥ ਨੂੰ ਆਪਣੇ ਹੱਥ ‘ਚ ਲਿਆ ਹੋਇਆ ਹੈ।

By  Shaminder Kaur Kaler December 27th 2025 05:30 PM

 ਮਾਸਟਰ ਸਲੀਮ (Master Saleem) ਦੇ ਪਿਤਾ ਪੂਰਨ ਸ਼ਾਹਕੋਟੀ ਦੇ ਪਿਤਾ ਜੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਆਪਣੇ ਪਿਤਾ ਨੂੰ ਯਾਦ ਕਰਕੇ ਮਾਸਟਰ ਸਲੀਮ ਭਾਵੁਕ ਹੋ ਜਾਂਦੇ ਹਨ । ਉਨ੍ਹਾਂ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਆਪਣੇ ਪਿਤਾ ਦੇ ਹੱਥ ਨੂੰ ਆਪਣੇ ਹੱਥ ‘ਚ ਲਿਆ ਹੋਇਆ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਲਵ ਯੂ ਡੈਡੀ ਜੀ, ਮੇਰਾ ਹੱਥ ਫੜ੍ਹ ਕੇ ਤੁਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਹੁੰਦੇ ਸੀ, ਸਮਝਾਉਂਦੇ ਹੁੰਦੇ ਸੀ ਮੈਂ ਉਹ ਟਾਈਮ ਕਦੇ ਵੀ ਭੁੱਲ ਨਹੀਂ ਸਕਦਾ”।


ਮਾਸਟਰ ਸਲੀਮ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।ਮਾਸਟਰ ਸਲੀਮ ਦੇ ਪਿਤਾ ਜੀ ਉਸਤਾਦ ਪੂਰਨ ਸ਼ਾਹਕੋਟੀ ਜੀ ਨੇ ਬੀਤੇ ਦਿਨੀਂ ਇਸ ਸੰਸਾਰ ਨੂੰ ਅਲਵਿਦਾ ਆਖਿਆ ਸੀ । ਜਿਸ ਤੋਂ ਬਾਅਦ ਮਾਸਟਰ ਸਲੀਮ ਆਪਣੇ ਪਿਤਾ ਨੂੰ ਮਿਸ ਕਰ ਰਹੇ ਹਨ । 

ਮਾਸਟਰ ਸਲੀਮ ਦਾ ਵਰਕ ਫ੍ਰੰਟ 

ਮਾਸਟਰ ਸਲੀਮ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਦੇ ਲਈ ਵੀ ਗੀਤ ਗਾਏ ਹਨ । ਮਾਸਟਰ ਸਲੀਮ ਨੇ ਬਹੁਤ ਹੀ ਛੋਟੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ ਅਤੇ ਪਿਤਾ ਪੂਰਨ ਸ਼ਾਹਕੋਟੀ ਤੋਂ ਹੀ ਉਨ੍ਹਾਂ ਨੇ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ਸਨ ।

 


© Copyright Galactic Television & Communications Pvt. Ltd. 2026. All rights reserved.