ਸੁਰਜੀਤ ਖ਼ਾਨ ਦੇ ਬੇਟੇ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ, ਵੀਡੀਓ ਆਏ ਸਾਹਮਣੇ

ਸੁਰਜੀਤ ਖ਼ਾਨ ਦੇ ਪੁੱਤਰ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਤਮਾਮ ਸਿਤਾਰੇ ਪਹੁੰਚੇ । ਇਨ੍ਹਾਂ ਸਾਰੇ ਸਿਤਾਰਿਆਂ ‘ਚ ਆਪਣੇ ਸਮੇਂ ਦੇ ਮਸ਼ਹੂਰ ਗਾਇਕ ਰਹੇ ਹਰਦੀਪ ਗਿੱਲ, ਕੇ ਐੱਸ ਮੱਖਣ, ਗੁਰਲੇਜ ਅਖਤਰ, ਕੁਲਵਿੰਦਰ ਕੈਲੀ, ਰਣਜੀਤ ਕੌਰ, ਮੁਹੰਮਦ ਸਦੀਕ, ਰੇਸ਼ਮ ਸਿੰਘ ਅਨਮੋਲ ਸਣੇ ਕਈ ਕਲਾਕਾਰ ਪਹੁੰਚੇ ਸਨ । ਇਨ੍ਹਾਂ ਸਭ ਸਿਤਾਰਿਆਂ ਨੇ ਨਵ-ਵਿਆਹੀ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੱਤੀ ਹੈ।

By  Shaminder Kaur Kaler March 31st 2026 04:40 PM

ਸੁਰਜੀਤ ਖ਼ਾਨ (Surjit khan) ਦੇ ਪੁੱਤਰ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਤਮਾਮ ਸਿਤਾਰੇ ਪਹੁੰਚੇ । ਇਨ੍ਹਾਂ ਸਾਰੇ ਸਿਤਾਰਿਆਂ ‘ਚ ਆਪਣੇ ਸਮੇਂ ਦੇ ਮਸ਼ਹੂਰ ਗਾਇਕ ਰਹੇ ਹਰਦੀਪ ਗਿੱਲ, ਕੇ ਐੱਸ ਮੱਖਣ, ਗੁਰਲੇਜ ਅਖਤਰ, ਕੁਲਵਿੰਦਰ ਕੈਲੀ, ਰਣਜੀਤ ਕੌਰ, ਮੁਹੰਮਦ ਸਦੀਕ, ਰੇਸ਼ਮ ਸਿੰਘ ਅਨਮੋਲ ਸਣੇ ਕਈ ਕਲਾਕਾਰ ਪਹੁੰਚੇ ਸਨ । ਇਨ੍ਹਾਂ ਸਭ ਸਿਤਾਰਿਆਂ ਨੇ ਨਵ-ਵਿਆਹੀ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੱਤੀ ਹੈ।ਸੁਰਜੀਤ ਖ਼ਾਨ ਦੇ ਪੁੱਤਰ ਦੇ ਵਿਆਹ ਦੀਆਂ ਕਈ ਵੀਡੀਓ ਸਾਹਮਣੇ ਆਈਆਂ ਹਨ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਸਾਰੇ ਗਾਇਕ ਵਿਆਹ ਦੀਆਂ ਰੌਣਕਾਂ ਵਧਾ ਰਹੇ ਹਨ ।

 

ਮੁਹੰਮਦ ਸਦੀਕ ਨੇ ਪਰਿਵਾਰ ਨੂੰ ਦਿੱਤੀ ਵਧਾਈ 

ਮੁਹੰਮਦ ਸਦੀਕ ਨੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ । ਇਸ ਤੋਂ ਇਲਾਵਾ ਸ਼ਮਸ਼ੇਰ ਨੇ ਵੀ ਨਵ-ਵਿਆਹੀ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਵਧਾਈਆਂ ਦਿੱਤੀਆਂ । ਇਸ ਵਿਆਹ ਸਮਾਰੋਹ ‘ਚ ਹੋਰ ਵੀ ਕਈ ਕਲਾਕਾਰ ਸ਼ਾਮਿਲ ਹੋਏ ।

ਸੁਰਜੀਤ ਖ਼ਾਨ ਦਾ ਵਰਕ ਫ੍ਰੰਟ

ਸੁਰਜੀਤ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਜਿਸ ‘ਚ ਜੁੱਤੀ ਚੂੰ ਚੂੰ ਕਰਦੀ ਆ, ਹੁਸਨ, ਏਰੀਆ, ਜੱਟਾਂ ਦੇ ਪੁੱਤ ਮਾੜੇ ਨਹੀਂ ਹੁੰਦੇ, ਆਜਾ ਤੈਨੂੰ ਸਾਹਾਂ ਦੇ ਟਾਂਕੇ ‘ਚ ਪਰੋ ਲਵਾਂ, ਛੱਲਾ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ।

 

© Copyright Galactic Television & Communications Pvt. Ltd. 2026. All rights reserved.