ਉਸਤਾਦ ਪੂਰਨ ਸ਼ਾਹ ਕੋਟੀ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਸ਼ਾਮਿਲ ਹੋਏ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ
ਉਸਤਾਦ ਪੂਰਨ ਸ਼ਾਹ ਕੋਟੀ ਜੀ ਦਾ ਅੱਜ ਭੋਗ ਅਤੇ ਅੰਤਿਮ ਅਰਦਾਸ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ ‘ਚ ਹੋਈ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਗਾਇਕ ਜੈਜ਼ੀ ਬੀ, ਸੁਰਜੀਤ ਖ਼ਾਨ, ਫਿਰੋਜ਼ ਖ਼ਾਨ,ਸਚਿਨ ਆਹੂਜਾ ਸਣੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਅੰਤਿਮ ਅਰਦਾਸ ‘ਚ ਸ਼ਾਮਿਲ ਹੋਏ ।
ਉਸਤਾਦ ਪੂਰਨ ਸ਼ਾਹ ਕੋਟੀ ਜੀ (Ustaad Puran Shahkoti ) ਦਾ ਅੱਜ ਭੋਗ ਅਤੇ ਅੰਤਿਮ ਅਰਦਾਸ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ ‘ਚ ਹੋਈ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਗਾਇਕ ਜੈਜ਼ੀ ਬੀ, ਸੁਰਜੀਤ ਖ਼ਾਨ, ਫਿਰੋਜ਼ ਖ਼ਾਨ,ਸਚਿਨ ਆਹੂਜਾ ਸਣੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਅੰਤਿਮ ਅਰਦਾਸ ‘ਚ ਸ਼ਾਮਿਲ ਹੋਏ ।

ਗਾਇਕ ਜੈਜ਼ੀ ਬੀ ਨੇ ਕਿਹਾ ਕਿ “ਮਰਨਾ ਸੱਚ ਹੈ ਅਤੇ ਜੀਣਾ ਝੂਠ ਹੈ, ਜਾਣਾ ਸਭ ਨੇ ਹੀ ਹੈ ਪਰ ਮਾਪਿਆਂ ਦੇ ਜਾਣ ਦਾ ਘਾਟਾ ਕਦੇ ਪੂਰਾ ਨਹੀਂ ਹੁੰਦਾ। ਉਨ੍ਹਾਂ ਦੇ ਮਾਪੇ ਵੀ ਸਵਰਗ ਸਿਧਾਰ ਚੁੱਕੇ ਹਨ, ਪਰ ਕੋਈ ਦਿਨ ਅਜਿਹਾ ਨਹੀਂ ਹੁੰਦਾ ਜਿਸ ਦਿਨ ਉਹ ਆਪਣੇ ਮਾਪਿਆਂ ਨੂੰ ਯਾਦ ਨਾ ਕਰਦੇ ਹੋਣ। ਆਪਣੀ ਗਾਇਕੀ ਦੇ ਰਾਹੀਂ ਉਸਤਾਦ ਪੂਰਨ ਸ਼ਾਹ ਕੋਟੀ ਜੀ ਹਮੇਸ਼ਾ ਲੋਕਾਂ ਦੇ ਦਿਲਾਂ ‘ਚ ਰਹਿਣਗੇ ।ਪਰ ਸਰੀਰਕ ਤੌਰ ਤੇ ਉਨ੍ਹਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ।

ਸਚਿਨ ਆਹੂਜਾ ਨੇ ਜਤਾਇਆ ਦੁੱਖ
ਸਚਿਨ ਆਹੂਜਾ ਨੇ ਵੀ ਉਸਤਾਦ ਪੂਰਨ ਸ਼ਾਹ ਕੋਟੀ ਜੀ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇਹ ਸਾਲ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਮੰਦਭਾਗਾ ਰਿਹਾ ਹੈ। ਕਿਉਂਕਿ ਇਸ ਸਾਲ ਉਨ੍ਹਾਂ ਦੇ ਪਿਤਾ ਜੀ ਦਾ ਵੀ ਦਿਹਾਂਤ ਹੋ ਗਿਆ । ਇਸ ਤੋਂ ਇਲਾਵਾ ਮਸ਼ਹੂਰ ਗਾਇਕ ਰਾਜਵੀਰ ਜਵੰਦਾ, ਜਸਵਿੰਦਰ ਭੱਲਾ ਦਾ ਵੀ ਦਿਹਾਂਤ ਹੋ ਗਿਆ ।

ਰਾਏ ਜੁਝਾਰ ਨੇ ਦੁੱਖ ਕੀਤਾ ਪ੍ਰਗਟ
ਗਾਇਕ ਰਾਏ ਜੁਝਾਰ ਨੇ ਵੀ ਉਸਤਾਦ ਪੂਰਨ ਸ਼ਾਹ ਕੋਟੀ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਚਲੇ ਸਭ ਨੇ ਹੀ ਜਾਣਾ ਹੈ ਇਸ ਦੁਨੀਆ ਤੋਂ, ਪਰ ਇਹ ਸਮਾਂ ਉਨ੍ਹਾਂ ਦਾ ਪਰਿਵਾਰ ਦੇ ਨਾਲ ਸੁੱਖ ਮਾਨਣ ਦਾ ਸੀ ।