ਬਿਪਨ ਜੋਸ਼ੀ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਸ਼ਾਮਿਲ ਹੋਈਆਂ ਕਈ ਹਸਤੀਆਂ
ਬੀਤੇ ਦਿਨ ਅਦਾਕਾਰ ਤੇ ਐਂਕਰ ਬਿਪਨ ਜੋਸ਼ੀ ਦਾ ਭੋਗ ਅਤੇ ਅੰਤਿਮ ਅਰਦਾਸ ਸੀ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਉਨ੍ਹਾਂ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਪਹੁੰਚੇ । ਹਰ ਕਿਸੇ ਨੇ ਨਮ ਅੱਖਾਂ ਦੇ ਨਾਲ ਪੰਜਾਬੀ ਇੰਡਸਟਰੀ ਦੇ ਇਸ ਹੋਣਹਾਰ ਸਿਤਾਰੇ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ।
ਬੀਤੇ ਦਿਨ ਅਦਾਕਾਰ ਤੇ ਐਂਕਰ ਬਿਪਨ ਜੋਸ਼ੀ (Bipan Joshi) ਦਾ ਭੋਗ ਅਤੇ ਅੰਤਿਮ ਅਰਦਾਸ ਸੀ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਉਨ੍ਹਾਂ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਪਹੁੰਚੇ । ਹਰ ਕਿਸੇ ਨੇ ਨਮ ਅੱਖਾਂ ਦੇ ਨਾਲ ਪੰਜਾਬੀ ਇੰਡਸਟਰੀ ਦੇ ਇਸ ਹੋਣਹਾਰ ਸਿਤਾਰੇ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ । ਮਾਪਿਆਂ ਦੇ ਜਵਾਨ ਪੁੱਤਰ ਦੀ ਮੌਤ ਦੇ ਕਾਰਨ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਸੀ।

ਹਾਦਸੇ ‘ਚ ਗਈ ਸੀ ਜਾਨ
ਬਿਪਨ ਜੋਸ਼ੀ ਬੀਤੇ ਦਿਨੀਂ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ । ਜਿਸ ਕਾਰਨ ਸਿਰ ‘ਚ ਸੱਟ ਵੱਜਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ ।ਬਿਪਨ ਜੋਸ਼ੀ ਪੰਜਾਬੀ ਇੰਡਸਟਰੀ ਦੇ ਉੱਭਰਦੇ ਅਦਾਕਾਰਾਂ ਚੋਂ ਇੱਕ ਸਨ ਅਤੇ ਉਹਨਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਸੀ ।
ਇਸ ਤੋਂ ਇਲਾਵਾ ਉਹ ਕਈ ਟੀਵੀ ਸ਼ੋਅ ਵੀ ਹੋਸਟ ਕਰ ਰਹੇ ਸਨ । ਪਰ ਉਨ੍ਹਾਂ ਦੀ ਬੇਵਕਤੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਉਨ੍ਹਾਂ ਦੇ ਭੋਗ ‘ਤੇ ਉਨ੍ਹਾਂ ਨੂੰ ਯਾਦ ਕਰਦਿਆਂ ਹੋਇਆਂ ਅਦਾਕਾਰ ਸੰਨੀ ਸੁਨਾਮ ਨੇ ਵੀ ਬਿਪਨ ਜੋਸ਼ੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ “ਚੰਗਾ ਪਿਆਰੇ ਵੀਰ ਬਿਪਨ ਜੋਸ਼ੀ ਅੰਤਿਮ ਅਰਦਾਸ ਨਾਲ਼ ਪਿਆਰ ਤੇ ਸਤਿਕਾਰ ਨਾਲ ਤੈਨੂੰ ਵਿਦਾ ਕਰਦੇ ਹਾਂ, ਵਾਹਿਗੁਰੂ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ” ।ਇਸ ਤੋਂ ਇਲਾਵਾ ਹੋਰ ਵੀ ਕਈ ਅਦਾਕਾਰਾਂ ਨੇ ਅੰਤਿਮ ਸ਼ਰਧਾਂਜਲੀ ਮੌਕੇ ‘ਤੇ ਭਾਵੁਕ ਪੋਸਟਾਂ ਸਾਂਝੀਆਂ ਕੀਤੀਆਂ ਹਨ।