ਪਹਾੜੀ ਵਾਦੀਆਂ ‘ਚ ਮੰਨਤ ਨੂਰ ਚੁੱਲ੍ਹੇ ਤੇ ਬਣਾ ਰਹੀ ਸੀ ਖਾਣਾ, ਉਸੇ ਵੇਲੇ ਆ ਗਿਆ ਮੀਂਹ, ਗਾਇਕਾ ਨੇ ਵੀਡੀਓ ਕੀਤਾ ਸਾਂਝਾ
ਮੰਨਤ ਨੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕਾ ਪਹਾੜੀ ਵਾਦੀਆਂ ‘ਚ ਚੁੱਲ੍ਹੇ ‘ਤੇ ਖਾਣਾ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕਾ ਪਹਾੜੀ ਵਾਦੀਆਂ ‘ਚ ਚੁੱਲ੍ਹੇ ‘ਤੇ ਖਾਣਾ ਬਣਾਉਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਇਸੇ ਦੌਰਾਨ ਉਹ ਦੱਸ ਰਹੀ ਹੈ ਕਿ ਸਾਨੂੰ ਪਾਣੀ ਲੈਣ ਦੀ ਵੀ ਲੋੜ ਨਹੀਂ ਹੈ ਸਾਡੇ ਕੋਲ ਹੀ ਪਾਣੀ ਵਗ ਰਿਹਾ ਹੈ ।

ਜਿਸ ਤੋਂ ਬਾਅਦ ਗਾਇਕਾ ਖਾਣਾ ਬਨਾਉਣ ਦੀ ਤਿਆਰੀ ਕਰਨ ਲੱਗਦੀ ਹੈ। ਇਸੇ ਦੌਰਾਨ ਬਰਸਾਤ ਆ ਜਾਂਦੀ ਹੈ ਅਤੇ ਮੰਨਤ ਨੂਰ ਦੀ ਖਾਣਾ ਬਨਾਉਣ ਦੀ ਸਕੀਮ ਅੱਧ ਵਿਚਾਲੇ ਹੀ ਰਹਿ ਜਾਂਦੀ ਹੈ। ਸੋਸ਼ਲ ਮੀਡੀਆ ‘ਤੇ ਗਾਇਕਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ।
_d6108b3965785e44745140e4eb43fa2d_1280X720.webp)
ਮੰਨਤ ਨੂਰ ਦਾ ਵਰਕ ਫ੍ਰੰਟ
ਮੰਨਤ ਨੂਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਦਾ ਸਬੰਧ ਜੰਮੂ ਕਸ਼ਮੀਰ ਦੇ ਨਾਲ ਹੈ ਪਰ ਉਨ੍ਹਾਂ ਦੀ ਪੜ੍ਹਾਈ ਪੰਜਾਬ ‘ਚ ਹੋਈ । ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਰਿਆਲਟੀ ਸ਼ੋਅ ‘ਚ ਭਾਗ ਲਿਆ ਅਤੇ ਗਾਇਕੀ ਦਾ ਸ਼ੌਕ ਰੱਖਣ ਵਾਲੀ ਮੰਨਤ ਨੂਰ ਦੀ ਗਾਇਕੀ ਦੇ ਖੇਤਰ ‘ਚ ਉਸ ਵੇਲੇ ਪਛਾਣ ਬਣੀ । ਜਦੋਂ ਉਨ੍ਹਾਂ ਦਾ ਗੀਤ ‘ਸੰਦਲੀ ਸੰਦਲੀ’ ਰਿਲੀਜ਼ ਹੋਇਆ।ਜਿਸ ਤੋਂ ਬਾਅਦ ਗਾਇਕਾ ਨੇ ਅਨੇਕਾਂ ਹੀ ਹਿੱਟ ਗੀਤ ਗਾਏ ।