ਮਨਕਿਰਤ ਔਲਖ ਨਰੇਸ਼ ਖਰੜ ਵਾਲੇ ਦੇ ਘਰ ਪਹੁੰਚੇ, ਮਕਾਨ ਬਨਾਉਣ ਲਈ ਦਿੱਤੇ ਪੰਜ ਲੱਖ

ਮਨਕਿਰਤ ਔਲਖ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਹ ਨਰੇਸ਼ ਖਰੜ ਵਾਲੇ ਦੇ ਘਰ ਪਹੁੰਚੇ ਹਨ । ਜਿੱਥੇ ਉਨ੍ਹਾਂ ਨੇ ਨਰੇਸ਼ ਖਰੜ ਵਾਲੇ ਨੂੰ ਪੰਜ ਲੱਖ ਰੁਪਏ ਮਕਾਨ ਬਨਾਉਣ ਦੇ ਲਈ ਦਿੱਤੇ ਹਨ।

By  Shaminder Kaur Kaler June 1st 2026 02:18 PM

ਮਨਕਿਰਤ ਔਲਖ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਹ ਨਰੇਸ਼ ਖਰੜ ਵਾਲੇ ਦੇ ਘਰ ਪਹੁੰਚੇ ਹਨ । ਜਿੱਥੇ ਉਨ੍ਹਾਂ ਨੇ ਨਰੇਸ਼ ਖਰੜ ਵਾਲੇ ਨੂੰ ਪੰਜ ਲੱਖ ਰੁਪਏ ਮਕਾਨ ਬਨਾਉਣ ਦੇ ਲਈ ਦਿੱਤੇ ਹਨ। ਇਸ ਦਾ ਇੱਕ ਵੀਡੀਓ ਵੀ ਨਰੇਸ਼ ਖਰੜ ਵਾਲੇ ਨੇ ਸਾਂਝਾ ਕੀਤਾ ਹੈ।


ਨਰੇਸ਼ ਖਰੜ ਵਾਲਾ ਵੀ ਮਨਕਿਰਤ ਔਲਖ ਨੂੰ ਵੇਖ ਕੇ ਬਹੁਤ ਖੁਸ਼ ਦਿਖਾਈ ਦਿੱਤਾ । ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਮਨਕਿਰਤ ਔਲਖ ਨੇ ਕਿਹਾ ਕਿ ਪੰਜ ਲੱਖ ਤਾਂ ਉਦੋਂ ਹੀ ਦੇ ਦੇਣੇ ਸੀ ਪਰ ਮਾਮਾ ਤੂੰ ਉਦੋਂ ਕੈਸ਼ੀਅਰ ਦੇ ਦੁਆਲੇ ਹੀ ਨਹੀਂ ਹੋਇਆ। ਮਨਕਿਰਤ ਔਲਖ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।


ਮਨਕਿਰਤ ਔਲਖ ਆਪਣੀ ਦਰਿਆ ਦਿਲੀ ਲਈ ਮਸ਼ਹੂਰ 

ਮਨਕਿਰਤ ਔਲਖ ਆਪਣੀ ਦਰਿਆ ਦਿਲੀ ਦੇ ਲਈ ਜਾਣੇ ਹਨ। ਉਨ੍ਹਾਂ ਨੇ ਬੀਤੇ ਸਾਲ ਆਏ ਹੜ੍ਹਾਂ ਦੇ ਦੌਰਾਨ ਵੀ ਹੜ੍ਹ ਪੀੜਤ ਲੋਕਾਂ ਦੀ ਸੇਵਾ ਕੀਤੀ ਸੀ ਅਤੇ ਲੋਕਾਂ ਤੱਕ ਜ਼ਰੂਰਤ ਦਾ ਸਮਾਨ ਪਹੁੰਚਾਇਆ ਸੀ।

ਇਸ ਦੇ ਨਾਲ ਹੀ ਗਾਇਕ ਨੇ ਗਰਾਊਂਡ ਲੈਵਲ ‘ਤੇ ਜਾ ਕੇ ਖੁਦ ਵੀ ਪੀੜਤਾਂ ਦੀ ਮਦਦ ਕੀਤੀ ਸੀ । ਮਨਕਿਰਤ ਔਲਖ ਦਾ ਸਬੰਧ ਹਰਿਆਣਾ ਦੇ ਸਿਰਸਾ ਜ਼ਿਲੇ੍ਹ ਦੇ ਨਾਲ ਹੈ। ਮਨਕਿਰਤ ਔਲਖ ਨੇ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਭਲਵਾਨੀ ਤੇ ਕਬੱਡੀ ਦੇ ਖੇਤਰ ‘ਚ ਸਰਗਰਮ ਸੀ ।

© Copyright Galactic Television & Communications Pvt. Ltd. 2026. All rights reserved.