ਮਨਕਿਰਤ ਔਲਖ ਆਪਣੇ ‘ਖੋਖੇ ਵਾਲੇ ਦੋਸਤ’ ਕੋਲ ਚਾਹ ਪੀਣ ਪਹੁੰਚੇ, ਗਾਇਕ ਨੇ ਦੋਸਤ ‘ਤੇ ਲੁਟਾਇਆ ਪਿਆਰ
ਮਨਕਿਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਖੋਖੇ ਵਾਲੇ ਦੋਸਤ ਕੋਲ ਚਾਹ ਪੀਣ ਦੇ ਲਈ ਰੁਕੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਖੋਖੇ ਵਾਲਾ ਬੇਲੀ ਸਾਡਾ”। ਇਸ ਵੀਡੀਓ ‘ਚ ਮਨਕਿਰਤ ਔਲਖ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਜਦੋਂ ਉਨ੍ਹਾਂ ਦਾ ਅਸਲਾ ਗੀਤ ਆਇਆ ਸੀ ਤਾਂ ਉਸ ਸਮੇਂ ਵੀ ਉਹ ਇਸੇ ਢਾਬੇ ‘ਤੇ ਰੁਕੇ ਸੀ ਅਤੇ ਚਾਹ ਪੀਤੀ ਸੀ ।
ਮਨਕਿਰਤ ਔਲਖ (Mankirt Aulakh) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਖੋਖੇ ਵਾਲੇ ਦੋਸਤ ਕੋਲ ਚਾਹ ਪੀਣ ਦੇ ਲਈ ਰੁਕੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਖੋਖੇ ਵਾਲਾ ਬੇਲੀ ਸਾਡਾ”। ਇਸ ਵੀਡੀਓ ‘ਚ ਮਨਕਿਰਤ ਔਲਖ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਜਦੋਂ ਉਨ੍ਹਾਂ ਦਾ ਅਸਲਾ ਗੀਤ ਆਇਆ ਸੀ ਤਾਂ ਉਸ ਸਮੇਂ ਵੀ ਉਹ ਇਸੇ ਢਾਬੇ ‘ਤੇ ਰੁਕੇ ਸੀ ਅਤੇ ਚਾਹ ਪੀਤੀ ਸੀ ।
_b81087b12f0f366452d261225f2abf79_1280X720.webp)
ਇਸ ਖੋਖੇ ਵਾਲੇ ਦੋਸਤ ਨੂੰ ਉਨ੍ਹਾਂ ਨੇ ਕਾਲਾ ਚਸ਼ਮਾ ਵੀ ਦਿੱਤਾ ਸੀ । ਜੋ ਕਿ ਚਾਹ ਵਾਲੇ ਦੋਸਤ ਨੇ ਕੱਢ ਕੇ ਵੀ ਵਿਖਾਇਆ । ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਮਨਕਿਰਤ ਔਲਖ ਨੇ ਆਪਣੇ ਇਸ ਦੋਸਤ ਨੂੰ ਪੈਸੇ ਵੀ ਦਿੱਤੇ ਅਤੇ ਨਵੇਂ ਗੀਤ ‘ਇਸ਼ਕ-ਏ-ਪਾਕ’ ਗੀਤ ਦਾ ਨਾਅਰ ਲਗਾਉਣ ਲਈ ਵੀ ਆਖਿਆ ।

ਮਨਕਿਰਤ ਔਲਖ ਦਾ ਵਰਕ ਫ੍ਰੰਟ
ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਹਾਲ ਹੀ ‘ਚ ਉਹਨਾਂ ਦੇ ਕਈ ਗੀਤ ਰਿਲੀਜ਼ ਹੋਏ ਹਨ ।
ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਮਨਕਿਰਤ ਔਲਖ ਆਪਣੀ ਦਰਿਆਦਿਲੀ ਦੇ ਲਈ ਜਾਣੇ ਜਾਂਦੇ ਹਨ ਅਤੇ ਇਸ ਵੀਡੀਓ ‘ਚ ਵੀ ਉਨ੍ਹਾਂ ਦੀ ਦਰਿਆਦਿਲੀ ਵੇਖਣ ਨੂੰ ਮਿਲੀ ।