ਮਨਕਿਰਤ ਔਲਖ ਨੇ ਮਾਸਟਰ ਸਲੀਮ ਨੂੰ ਕਿਹਾ ‘ਸਲੀਮ ਚਾਚਾ ਬੰਦਾ ਵਧੀਆ…ਪਰ ਕਦੇ-ਕਦੇ ਤਵਾ ਲਾ ਦਿੰਦਾ’
ਮਨਕਿਰਤ ਔਲਖ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਮਾਸਟਰ ਸਲੀਮ ਨੂੰ ਕਹਿ ਰਹੇ ਹਨ ਕਿ ‘ਸਲੀਮ ਚਾਚਾ ਬੰਦਾ ਵਧੀਆ ਪਰ ਕਦੇ ਕਦੇ ਤਵਾ ਲਾ ਦਿੰਦਾ’। ਜਿਸ ‘ਤੇ ਮਾਸਟਰ ਸਲੀਮ ਮਨਕਿਰਤ ਔਲਖ ਨੂੰ ਜਵਾਬ ਦਿੰਦੇ ਹੋਏ ਕਹਿੰਦੇ ਹਨ ਕਿ ‘ਮਨਕਿਰਤ ਔਲਖ ਨੇ ਬੜੇ ਚੰਗੇ ਕੰਮ ਕੀਤੇ ਨੇ ਅਤੇ ਜਿਹੜੇ ਕੰਮ ਚੰਗੇ ਕੀਤੇ ਨੇ ਉਸ ਦੇ ਲਈ ਮੈਂ ਮਨਕਿਰਤ ਦੀ ਤਾਰੀਫ ਵੀ ਕੀਤੀ ਹੈ।
ਮਨਕਿਰਤ ਔਲਖ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਮਾਸਟਰ ਸਲੀਮ ਨੂੰ ਕਹਿ ਰਹੇ ਹਨ ਕਿ ‘ਸਲੀਮ ਚਾਚਾ ਬੰਦਾ ਵਧੀਆ ਪਰ ਕਦੇ ਕਦੇ ਤਵਾ ਲਾ ਦਿੰਦਾ’। ਜਿਸ ‘ਤੇ ਮਾਸਟਰ ਸਲੀਮ ਮਨਕਿਰਤ ਔਲਖ ਨੂੰ ਜਵਾਬ ਦਿੰਦੇ ਹੋਏ ਕਹਿੰਦੇ ਹਨ ਕਿ ‘ਮਨਕਿਰਤ ਔਲਖ ਨੇ ਬੜੇ ਚੰਗੇ ਕੰਮ ਕੀਤੇ ਨੇ ਅਤੇ ਜਿਹੜੇ ਕੰਮ ਚੰਗੇ ਕੀਤੇ ਨੇ ਉਸ ਦੇ ਲਈ ਮੈਂ ਮਨਕਿਰਤ ਦੀ ਤਾਰੀਫ ਵੀ ਕੀਤੀ ਹੈ।ਮਾਸਟਰ ਸਲੀਮ ਸਭ ਨੂੰ ਮਨਕਿਰਤ ਦੇ ਲਈ ਤਾੜੀਆਂ ਮਾਰਨ ਦੇ ਲਈ ਕਹਿੰਦੇ ਨੇ । ਜਿਸ ‘ਤੇ ਮਨਕਿਰਤ ਔਲਖ ਕਹਿੰਦੇ ਹਨ ਕਿ ਫਿਰ ਤਵਾ ਲਾ ਦਵੀਂ।ਜਿਸ ‘ਤੇ ਸਲੀਮ ਕਹਿੰਦੇ ਤਵਾ ਨਹੀਂ, ਜਿਹੜੀਆਂ ਚੀਜ਼ਾਂ ਚੰਗੀਆਂ ਨੇ ਉਸ ਦੇ ਲਈ ਮੈਂ ਚੰਗਾ ਵੀ ਬੋਲਦਾ ਹਾਂ’।

ਕੀ ਕਿਹਾ ਸੀ ਮਾਸਟਰ ਸਲੀਮ ਨੇ
ਮਾਸਟਰ ਸਲੀਮ ਨੇ ਕੁਝ ਸਮਾਂ ਪਹਿਲਾਂ ਇੱਕ ਸ਼ੋਅ ਦੇ ਦੌਰਾਨ ਮਨਕਿਰਤ ਦੇ ਗਾਣੇ ‘ਗੈਂਗਲੈਡ’ ਤੇ ਤੰਜ਼ ਕੱਸਦਿਆਂ ਨਕਲ ਉਤਾਰੀ ਸੀ ਅਤੇ ਕਿਹਾ ਸੀ ਕਿ ਇਹ ਕੋਈ ਗਾਣਾ ਹੈ ਅਤੇ ਅਜਿਹੇ ‘ਚ ਸ਼ੋਅ ਲਗਾਉਣ ਵਾਲੇ ਨੂੰ ਤੁਸੀਂ ਪੰਜ ਸੱਤ ਲੱਖ ਰੁਪਏ ਵੀ ਦੇ ਦਿੰਦੇ ਹੋ ।
ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ। ਬੀਤੇ ਦਿਨੀਂ ਜਦੋਂ ਇਹ ਸਾਰੇ ਗਾਇਕ ਜਗਰਾਤੇ ਤੇ ਗਏ ਤਾਂ ਹਾਸੇ-ਹਾਸੇ ‘ਚ ਮਨਕਿਰਤ ਔਲਖ ਨੇ ਇਸ ਮੁੱਦੇ ਤੇ ਆਪਣੀ ਗੱਲ ਆਖੀ ਅਤੇ ਮਾਸਟਰ ਸਲੀਮ ਨੇ ਵੀ ਇਸ ਦਾ ਜਵਾਬ ਦੇ ਦਿੱਤਾ ।