ਮਨਕਿਰਤ ਔਲਖ ਦੇ ਵੱਲੋਂ ਜਾਰੀ ਹੈ ਸੇਵਾ ਦਾ ਕੰਮ, ਹੁਣ ਮੁਹਾਲੀ ‘ਚ ਲੈ ਕੇ ਪਹੁੰਚੇ ਟ੍ਰੈਕਟਰ ਸੇਵਾ
ਮਨਕਿਰਤ ਔਲਖ ਆਪਣੀ ਦਰਿਆਦਿਲੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਬੀਤੇ ਸਾਲ ਹੜ੍ਹਾਂ ਦੇ ਦੌਰਾਨ ਲੋਕਾਂ ਦੀ ਦਿਲ ਖੋਲ੍ਹ ਕੇ ਸੇਵਾ ਕੀਤੀ ਸੀ ਅਤੇ ਇਹ ਸੇਵਾ ਹਾਲੇ ਵੀ ਜਾਰੀ ਹੈ। ਗਾਇਕ ਹੁਣ ਮੁਹਾਲੀ ‘ਚ ਟ੍ਰੈਕਟਰ ਸੇਵਾ ਲੈ ਕੇ ਪਹੁੰਚੇ ਹਨ । ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
ਮਨਕਿਰਤ ਔਲਖ (Mankirt Aulakh) ਆਪਣੀ ਦਰਿਆਦਿਲੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਬੀਤੇ ਸਾਲ ਹੜ੍ਹਾਂ ਦੇ ਦੌਰਾਨ ਲੋਕਾਂ ਦੀ ਦਿਲ ਖੋਲ੍ਹ ਕੇ ਸੇਵਾ ਕੀਤੀ ਸੀ ਅਤੇ ਇਹ ਸੇਵਾ ਹਾਲੇ ਵੀ ਜਾਰੀ ਹੈ। ਗਾਇਕ ਹੁਣ ਮੁਹਾਲੀ ‘ਚ ਟ੍ਰੈਕਟਰ ਸੇਵਾ ਲੈ ਕੇ ਪਹੁੰਚੇ ਹਨ । ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ‘ਚ ਗਾਇਕ ਆਪਣੇ ਵੱਲੋਂ ਨਿਭਾਈ ਜਾ ਰਹੀ ਸੇਵਾ ਦੇ ਬਾਰੇ ਦੱਸਦੇ ਹੋਏ ਨਜ਼ਰ ਆ ਰਿਹਾ ਹੈ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
_bf7d39b0db613fd6c50b19ec0f01c08c_1280X720.webp)
ਮਨਕਿਰਤ ਔਲਖ ਦਾ ਵਰਕ ਫ੍ਰੰਟ
ਮਨਕਿਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਇਸ਼ਕ-ਏ-ਪਾਕ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਤੋਂ ਇਲਾਵਾ ਮਨਕਿਰਤ ਔਲਖ ਜਲਦ ਹੀ ਹੋਰ ਵੀ ਕਈ ਗੀਤ ਰਿਲੀਜ਼ ਕਰਨ ਜਾ ਰਹੇ ਹਨ ।
_4bb17d32867e04e16d4f4842655d53f2_1280X720.webp)
ਮਨਕਿਰਤ ਔਲਖ ਦੀ ਨਿੱਜੀ ਜ਼ਿੰਦਗੀ
ਮਨਕਿਰਤ ਔਲਖ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ। ਉਨ੍ਹਾਂ ਦਾ ਇੱਕ ਪੁੱਤਰ ਹੈ ਅਤੇ ਦੋ ਧੀਆਂ ਹਨ । ਜੋ ਕਿ ਜੁੜਵਾ ਹਨ, ਜਿਨ੍ਹਾਂ ਦੇ ਨਾਲ ਅਕਸਰ ਮਨਕਿਰਤ ਔਲਖ ਤਸਵੀਰਾਂ ਤੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ।ਬੀਤੇ ਦਿਨੀਂ ਮਨਕਿਰਤ ਔਲਖ ਨੇ ਆਪਣੀ ਪਤਨੀ ਦੇ ਨਾਲ ਵੀ ਵੀਡੀਓ ਸਾਂਝੇ ਕੀਤੇ ਸਨ। ਜਿਸ ‘ਚ ਉਹ ਆਪਣੀ ਪਤਨੀ ਦੇ ਨਾਲ ਡਾਂਸ ਕਰਦੇ ਹੋਏ ਵਿਆਹ ਸਮਾਰੋਹ ‘ਚ ਨਜ਼ਰ ਆਏ ਸਨ ।