ਮਨਕਿਰਤ ਔਲਖ ਨੇ ਲਈ ਨਵੀਂ ਕਾਰ, ਵੀਡੀਓ ਸਾਂਝਾ ਕਰਕੇ ਕਿਹਾ “ਨਵਾਂ ਗਾਣਾ ਆਉਣ ਦੀ ਖੁਸ਼ੀ ‘ਚ ਨਵੀਂ ਗੱਡੀ”

ਮਨਕਿਰਤ ਔਲਖ ਦਾ ਨਵਾਂ ਗੀਤ ‘ਅਸਲਾ’ ਰਿਲੀਜ਼ ਹੋਇਆ ਹੈ। ਜਿਸ ਨੂੰ ਲੈ ਕੇ ਗਾਇਕ ਪੱਬਾਂ ਭਾਰ ਹੈ। ਨਵਾਂ ਗਾਣਾ ਆਉਣ ਦੀ ਖੁਸ਼ੀ ਉਸ ਵੇਲੇ ਡਬਲ ਹੋ ਗਈ ਜਦੋਂ ਗਾਇਕ ਨੇ ਨਵੀਂ ਗੱਡੀ ਡਿਫੈਂਡਰ ਲੈ ਲਈ । ਗਾਇਕ ਨੇ ਆਪਣੀ ਨਵੀਂ ਗੱਡੀ ਦੇ ਨਾਲ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ।

By  Shaminder Kaur Kaler February 6th 2026 03:21 PM

ਮਨਕਿਰਤ ਔਲਖ (Mankirt Aulakh) ਦਾ ਨਵਾਂ ਗੀਤ ‘ਅਸਲਾ’ ਰਿਲੀਜ਼ ਹੋਇਆ ਹੈ। ਜਿਸ ਨੂੰ ਲੈ ਕੇ ਗਾਇਕ ਪੱਬਾਂ ਭਾਰ ਹੈ। ਨਵਾਂ ਗਾਣਾ ਆਉਣ ਦੀ ਖੁਸ਼ੀ ਉਸ ਵੇਲੇ ਡਬਲ ਹੋ ਗਈ ਜਦੋਂ ਗਾਇਕ ਨੇ ਨਵੀਂ ਗੱਡੀ ਡਿਫੈਂਡਰ ਲੈ ਲਈ । ਗਾਇਕ ਨੇ ਆਪਣੀ ਨਵੀਂ ਗੱਡੀ ਦੇ ਨਾਲ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਜਿਸ ‘ਚ ‘ਚ ਗਾਇਕ ਆਪਣੀ ਨਵੀਂ ਗੱਡੀ ਦਾ ਆਪਣੇ ਯਾਰਾਂ ਬੇਲੀਆਂ ਦੇ ਨਾਲ ਜਸ਼ਨ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਹੈ।


ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ । ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਫੈਨਸ ਵੀ ਗਾਇਕ ਨੂੰ ਵਧਾਈਆਂ ਦੇ ਰਹੇ ਹਨ। ਸੋਸ਼ਲ ਮੀਡੀਆ ਤੇ ਮਨਕਿਰਤ ਔਲਖ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 

ਮਨਕਿਰਤ ਔਲਖ ਦਾ ਵਰਕ ਫ੍ਰੰਟ 

ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਭਲਵਾਨ ਕੀਤੀ ਸੀ ਪਰ ਉਹ ਗਾਉਣ ਦਾ ਸ਼ੌਕ ਰੱਖਦੇ ਸਨ।ਜਿਸ ਤੋਂ ਬਾਅਦ ਮਨਕਿਰਤ ਔਲਖ ਨੂੰ ਗਾਉਣ ਦੇ ਲਈ ਉਨ੍ਹਾ ਦੇ ਦਾਦਾ ਜੀ ਨੇ ਪ੍ਰੇਰਿਆ ਸੀ । ਇਸੇ ਤੋਂ ਬਾਅਦ ਮਨਕਿਰਤ ਔਲਖ ਗਾਇਕੀ ਦੇ ਖੇਤਰ ‘ਚ ਨਿੱਤਰੇ ਅਤੇ ਆਪਣੇ ਗੀਤਾਂ ਦੇ ਨਾਲ ਇੰਡਸਟਰੀ ‘ਚ ਧੂੰਮਾਂ ਪਾਈਆਂ ।

© Copyright Galactic Television & Communications Pvt. Ltd. 2026. All rights reserved.