ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਉੱਠਿਆ ਮਨਜੀਤ ਸੰਘਾ, ਅੱਜ ਜਰਮਨੀ ‘ਚ ਬਣਿਆ ਕਰੋੜਪਤੀ, ਜਾਣੋ ਕਾਮਯਾਬੀ ਦੀ ਕਹਾਣੀ
ਮਨਜੀਤ ਸਿੰਘ ਨਾਂਅ ਦੇ ਇਸ ਨੌਜਵਾਨ ਨੇ ਤੇਰਾਂ ਸਾਲ ਦੀ ਉਮਰ ‘ਚ ਘਰ ਦੇ ਮਾੜੇ ਹਾਲਾਤਾਂ ਤੇ ਪਿਤਾ ਦੀ ਖਰਾਬ ਸਿਹਤ ਦੇ ਚੱਲਦਿਆਂ ਆਪਣੇ ਪਰਿਵਾਰ ਦਾ ਜ਼ਿੰਮੇਵਾਰੀ ਚੁੱਕੀ।ਉਸ ਨੇ ਤੇਰਾਂ ਸਾਲ ਦੀ ਉਮਰ ‘ਚ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਅਤੇ ਆਨਲਾਈਨ ਕਾਰੋਬਾਰੀ ਬਣਨ ਦਾ ਸੁਫ਼ਨਾ ਵੇਖਿਆ ।
ਪੰਜਾਬੀਆਂ ਨੇ ਦੁਨੀਆ ਭਰ ‘ਚ ਆਪਣੀ ਮਿਹਨਤ ਦੇ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਨੌਜਵਾਨ ਮੁੰਡੇ ਦੀ ਕਹਾਣੀ ਦੱਸਣ ਜਾ ਰਹੇ ਹਾਂ। ਜਿਸ ਨੇ ਆਪਣੀ ਮਿਹਨਤ ਦੇ ਨਾਲ ਕਰੋੜਾਂ ਰੁਪਏ ਕਮਾਏ ਹਨ ।ਆਪਣੀ ਮਿਹਨਤ ਦੀ ਬਦੌਲਤ ਉਸ ਨੇ ਪੈਸਾ ਹੀ ਨਹੀਂ ਕਮਾਇਆ ਬਲਕਿ ਆਪਣੇ ਮਾਪਿਆਂ ਦੇ ਸੁਫ਼ਨੇ ਵੀ ਪੂਰੇ ਕੀਤੇ ਹਨ ।

ਮਨਜੀਤ ਸਿੰਘ ਨਾਂਅ ਦੇ ਇਸ ਨੌਜਵਾਨ ਨੇ ਤੇਰਾਂ ਸਾਲ ਦੀ ਉਮਰ ‘ਚ ਘਰ ਦੇ ਮਾੜੇ ਹਾਲਾਤਾਂ ਤੇ ਪਿਤਾ ਦੀ ਖਰਾਬ ਸਿਹਤ ਦੇ ਚੱਲਦਿਆਂ ਆਪਣੇ ਪਰਿਵਾਰ ਦਾ ਜ਼ਿੰਮੇਵਾਰੀ ਚੁੱਕੀ।ਉਸ ਨੇ ਤੇਰਾਂ ਸਾਲ ਦੀ ਉਮਰ ‘ਚ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਅਤੇ ਆਨਲਾਈਨ ਕਾਰੋਬਾਰੀ ਬਣਨ ਦਾ ਸੁਫ਼ਨਾ ਵੇਖਿਆ ।ਇਸ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਉਸ ਨੇ ਆਪਣੀ ਪੂਰੀ ਜਾਨ ਲਗਾ ਦਿੱਤੀ ।ਮਨਜੀਤ ਸਿੰਘ ਸੰਘਾ ਦੇ ਪਿਤਾ ਨੇ ਮਹਿਜ਼ ਸਤਾਰਾਂ ਸਾਲ ਦੀ ਉਮਰ ‘ਚ ਵਿਦੇਸ਼ ਦਾ ਰੁਖ ਕੀਥਾ ਸੀ ਅਤੇ ਜਰਮਨੀ ‘ਚ ਉੱਥੋਂ ਦਾ ਪੱਕਾ ਵਸਨੀਕ ਬਣ ਗਿਆ ।ਉਸ ਦੇ ਪਿਤਾ ਨੇ ਕਈ ਰੈਸਟੋਰੈਂਟਾਂ ‘ਚ ਕੰਮ ਕੀਤਾ । ਪਰ ਇਸੇ ਦੌਰਾਨ ਉਸ ਦੇ ਪਿਤਾ ਨੂੰ ਕਿਸੇ ਬਿਮਾਰੀ ਨੇ ਆ ਘੇਰਿਆ ਸੀ। ਜਿਸ ਕਾਰਨ ਘਰ ਦੇ ਹਾਲਾਤ ਦਿਨ-ਬ-ਦਿਨ ਖਰਾਬ ਹੁੰਦੇ ਗਏ।

ਦਸਵੀਂ ਜਮਾਤ ‘ਚ ਸਕੂਲ ਛੱਡਿਆ
ਮਨਜੀਤ ਸਿੰਘ ਸੰਘਾ ਨੇ ਦਸਵੀਂ ਜਮਾਤ ‘ਚ ਸਕੂਲ ਛੱਡ ਦਿੱਤਾ । ਉਸ ਨੇ ਘਰ ਬੈਠ ਕੇ ਹੀ ਵੱਖ ਵੱਖ ਉਤਪਾਦਾਂ ਲਈ ਸੋਸ਼ਲ ਮੀਡੀਆ ਵਿਗਿਆਪਨ ਬਨਾਉਣੇ ਸ਼ੁਰੂ ਕਰ ਦਿੱਤੇ ਅਤੇ ਕਈ ਵੈੱਬਸਾਈਟਾਂ ਬਣਾਈਆਂ। ਉਸ ਨੇ ਆਪਣਾ ਪੂਰਾ ਧਿਆਨ ਆਪਣੇ ਪਰਿਵਾਰ ਤੇ ਸੀ। ਜਿਸ ਨੂੰ ਵਧੀਆ ਸੁੱਖ ਸਹੂਲਤਾਂ ਦੇਣ ਦੇ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਉਹ ਦਿਨ ਰਾਤ ਜੁਟਿਆ ਰਿਹਾ।ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨ ‘ਚ ਉਹ ਕਾਮਯਾਬ ਵੀ ਹੋਇਆ । ਉਸ ਦੀ ਪਹਿਲੀ ਕਮਾਈ ਦਸ ਯੂਰੋ ਸੀ । ਜਿਸ ਨੂੰ ਉਸ ਨੇ ਆਪਣੇ ਘਰ ‘ਚ ਫਰੇਮ ‘ਚ ਜੜਵਾ ਕੇ ਰੱਖਿਆ ਹੋਇਆ ਹੈ। ਅੱਜ ਮਨਜੀਤ ਸਿੰਘ ਸੰਘਾ ਦੇ ਕੋਲ ਕਈ ਲਗਜ਼ਰੀ ਕਾਰਾਂ ਤੇ ਆਪਣਾ ਨਿੱਜੀ ਜਹਾਜ਼ ਵੀ ਹੈ।