ਅਦਾਕਾਰ ਤੇ ਹੋਸਟ ਮਨੀਸ਼ ਪੌਲ ਦੀ ਮਾਂ ਦਾ ਦਿਹਾਂਤ, ਅਦਾਕਾਰ ਨੇ ਭਾਵੁਕ ਪੋਸਟ ਕੀਤੀ ਸਾਂਝੀ

ਮਨੋਰੰਜਨ ਜਗਤ ਦੇ ਨਾਲ ਜੁੜੇ ਅਦਾਕਾਰ ਤੇ ਹੋਸਟ ਮਨੀਸ਼ ਪੌਲ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮਾਂ ਦੇ ਦਿਹਾਂਤ ਦੀ ਖ਼ਬਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ। ਉਨ੍ਹਾਂ ਦੀ ਮਾਂ ਸਤੱਤਰ ਸਾਲ ਦੇ ਸਨ ।ਮਨੀਸ਼ ਪੌਲ ਨੇ ਮਾਂ ਦੇ ਨਾਲ ਕੁਝ ਤਸਵੀਰਾਂ ਸਾਂਝੀਆ ਕਰਦੇ ਹੋਏ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ ਅਤੇ ਮਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

By  Shaminder Kaur Kaler July 9th 2026 12:10 PM -- Updated: July 9th 2026 12:01 PM

ਮਨੋਰੰਜਨ ਜਗਤ ਦੇ ਨਾਲ ਜੁੜੇ ਅਦਾਕਾਰ ਤੇ ਹੋਸਟ ਮਨੀਸ਼ ਪੌਲ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮਾਂ ਦੇ ਦਿਹਾਂਤ ਦੀ ਖ਼ਬਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ। ਉਨ੍ਹਾਂ ਦੀ ਮਾਂ ਸਤੱਤਰ ਸਾਲ ਦੇ ਸਨ ।ਮਨੀਸ਼ ਪੌਲ ਨੇ ਮਾਂ ਦੇ ਨਾਲ ਕੁਝ ਤਸਵੀਰਾਂ ਸਾਂਝੀਆ ਕਰਦੇ ਹੋਏ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ ਅਤੇ ਮਾਂ ਨੂੰ ਸ਼ਰਧਾਂਜਲੀ ਦਿੱਤੀ ਹੈ।ਇਨ੍ਹਾਂ ਤਸਵੀਰਾਂ ਦੇ ਨਾਲ ਉਨ੍ਹਾਂ ਨੇ ਭਾਵੁਕ ਪੋਸਟ ਵੀ ਸ਼ੇਅਰ ਕੀਤੀ ਹੈ।


ਇਸ ਦੇ ਨਾਲ ਹੀ ਉਨ੍ਹਾਂ ਦੀ ਟੀਮ ਦੇ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ‘ਬੜੇ ਦੁੱਖ ਦੇ ਨਾਲ ਸਾਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਅਦਾਕਾਰ ਮਨੀਸ਼ ਪੌਲ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ ।ਉਨ੍ਹਾਂ ਨੇ ਫੈਨਸ ਨੂੰ ਵੀ ਉਨ੍ਹਾਂ ਨੂੰ ਆਪਣੀਆਂ ਪ੍ਰਾਰਥਨਾਵਾਂ ‘ਚ ਯਾਦ ਰੱਖਣ ਦੀ ਅਪੀਲ ਕਰਦੇ ਹੋਏ ਲਿਖਿਆ ‘ਕਿਰਪਾ ਕਰਕੇ ਵਿੱਛੜੀ ਆਤਮਾ ਲਈ ਪ੍ਰਾਰਥਨਾ ਕਰੋ’।ਮਨੀਸ਼ ਪੌਲ ਨੇ ਲਿਖਿਆ “ਅੱਜ ਦੁਨੀਆਂ ਕੁਝ ਸ਼ਾਂਤ ਲੱਗ ਰਹੀ ਹੈ ਅਤੇ ਅੱਜ ਸਵੇਰੇ ਮੈਂ ਆਪਣੀ ਮਾਂ ਨੂੰ ਅਲਵਿਦਾ ਆਖਿਆ। ਜੋ ਮੇਰਾ ਪਹਿਲਾ ਘਰ ਸੀ, ਮੈਨੂੰ ਸਭ ਤੋਂ ਜ਼ਿਆਦਾ ਸਕੂਨ ਦੇਣ ਵਾਲੀ ਸੀ ਅਤੇ ਹੁਣ ਤੱਕ ਦੀ ਮੇਰੀ ਜ਼ਿੰਦਗੀ ਦੀ ਸਭ ਤੋਂ ਮਜ਼ਬੂਤ ਮਹਿਲਾ’।ਉਨ੍ਹਾਂ ਨੇ ਅੱਗੇ ਲਿਖਿਆ “ਤੁਹਾਡੇ ਜਾਣ ਤੋਂ ਬਾਅਦ ਜੋ ਖਾਲੀਪਣ ਆਇਆ ਹੈ, ਉਸ ਨੂੰ ਮੈਂ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦਾ”। 

 


© Copyright Galactic Television & Communications Pvt. Ltd. 2026. All rights reserved.