ਮੰਗੀ ਖ਼ਾਨ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕੀਤੀ ਖ਼ਾਸ ਅਪੀਲ, ਕਿਹਾ ‘ਪਲੀਜ਼ ਫੇਕ ਨਿਊਜ਼ ਨਾ ਪਾਓ’

ਮੰਗੀ ਖ਼ਾਨ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਕਹਿ ਰਹੇ ਹਨ ਕਿ ਕਿਰਪਾ ਕਰਕੇ ਫੇਕ ਨਿਊਜ਼ ਨਾ ਪਾਓ। ਸਭ ਕੁਝ ਠੀਕ ਹੈ। ਇਸ ਵੇਲੇ ਅਸੀਂ ਕਿਡਨੀ ਹਸਪਤਾਲ ‘ਚ ਹਾਂ ਅਤੇ ਸਭ ਕੁਝ ਠੀਕ ਹੈ ।

By  Shaminder Kaur Kaler April 25th 2026 05:00 PM

ਮੰਗੀ ਖ਼ਾਨ (Mangi khan) ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਕਹਿ ਰਹੇ ਹਨ ਕਿ ਕਿਰਪਾ ਕਰਕੇ ਫੇਕ ਨਿਊਜ਼ ਨਾ ਪਾਓ। ਸਭ ਕੁਝ ਠੀਕ ਹੈ। ਇਸ ਵੇਲੇ ਅਸੀਂ ਕਿਡਨੀ ਹਸਪਤਾਲ ‘ਚ ਹਾਂ ਅਤੇ ਸਭ ਕੁਝ ਠੀਕ ਹੈ । ਐਂਵੇ ਹੀ ਕਿਸੇ ਦੇ ਮਗਰ ਲੱਗ ਕੇ ਫੇਕ ਨਿਊਜ਼ ਨਾ ਪਾਓ।ਐਂਵੇ ਹੀ ਕਿਸੇ ਨੂੰ ਬਦਨਾਮ ਨਾ ਕਰੋ ਅਤੇ ਪੁਰਾਣੀਆਂ ਵੀਡੀਓ ਚੁੱਕ ਚੁੱਕ ਨਾ ਪਾਓ। ਸਾਰੇ ਮੀਡੀਆ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਨਾ ਪਾਓ।


ਇੱਕ ਸਕੈਨਰ ਪਾ ਕੇ ਉਸਤਾਦ ਜੀ ਦੀ ਮਦਦ ਦੇ ਲਈ ਮੰਗੀ ਗਈ ਸੀ। ਜਿਨ੍ਹਾਂ ਚੀਜ਼ਾਂ ਦੀ ਲੋੜ ਹੈ ਉਹ ਪਾਓ ਤਾਂ ਕਿ ਉਸਤਾਦ ਜੀ ਦੀ ਜਾਨ ਬਚ ਸਕੇ । ਮੰਗੀ ਖ਼ਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 


ਨੂਰਾਂ ਸਿਸਟਰਸ ਦੇ ਪਿਤਾ ਹਨ ਹਸਪਤਾਲ ‘ਚ ਦਾਖਲ 

ਨੂਰਾਂ ਭੈਣਾਂ ਦੇ ਪਿਤਾ ਜੀ ਗੁਲਸ਼ਨ ਨੂਰ ਹਸਪਤਾਲ ‘ਚ ਦਾਖਲ ਹਨ ।ਉਹ ਕਿਡਨੀ ਦੀ ਬੀਮਾਰੀ ਦੇ ਨਾਲ ਪੀੜਤ ਹਨ । ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੇ ਇਲਾਜ ਦੇ ਲਈ ਪੈਸੇ ਦੀ ਲੋੜ ਹੈ ਜਿਸ ਬਾਰੇ ਗਾਇਕ ਦੇ ਪਰਿਵਾਰ ਦੇ ਵੱਲੋਂ ਪੋਸਟ ਸਾਂਝੀ ਕਰਦੇ ਹੋਏ ਸਕੈਨਰ ਜਾਰੀ ਕੀਤਾ ਗਿਆ ਸੀ । 

© Copyright Galactic Television & Communications Pvt. Ltd. 2026. All rights reserved.