ਮਲਾਇਕਾ ਅਰੋੜਾ ਨੂੰ ਪੌਦਾ ਲਗਾਉਣਾ ਪਿਆ ਮਹਿੰਗਾ, ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਟ੍ਰੋਲ, ਜਾਣੋ ਕੀ ਹੈ ਵਜ੍ਹਾ

ਮਲਾਇਕਾ ਅਰੋੜਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਜਿਸ ‘ਚ ਉਹ ਪੌਦਾ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। ਪਰ ਇਸੇ ਦੌਰਾਨ ਉਸ ਦੇ ਪੌਦਾ ਲਗਾਉਣ ਦੇ ਤਰੀਕੇ ਨੂੰ ਲੈ ਕੇ ਅਦਾਕਾਰਾ ਨੂੰ ਟਰੋਲ ਕੀਤਾ ਜਾ ਰਿਹਾ ਹੈ। ਕਿਉਂਕਿ ਅਦਾਕਾਰਾ ਨੇ ਇਸ ਪੌਦੇ ਨੂੰ ਲਗਾਉਣ ਦੇ ਲਈ ਪਹਿਲਾਂ ਹੱਥਾਂ ‘ਚ ਦਸਤਾਨੇ ਪਾਏ ਅਤੇ ਇਸ ਤੋਂ ਬਾਅਦ ਪੌਦਾ ਲਗਾਇਆ । ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

By  Shaminder Kaur Kaler May 6th 2026 05:00 PM

 ਮਲਾਇਕਾ ਅਰੋੜਾ (Malaika Arora) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਜਿਸ ‘ਚ ਉਹ ਪੌਦਾ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। ਪਰ ਇਸੇ ਦੌਰਾਨ ਉਸ ਦੇ ਪੌਦਾ ਲਗਾਉਣ ਦੇ ਤਰੀਕੇ ਨੂੰ ਲੈ ਕੇ ਅਦਾਕਾਰਾ ਨੂੰ ਟਰੋਲ ਕੀਤਾ ਜਾ ਰਿਹਾ ਹੈ। ਕਿਉਂਕਿ ਅਦਾਕਾਰਾ ਨੇ ਇਸ ਪੌਦੇ ਨੂੰ ਲਗਾਉਣ ਦੇ ਲਈ ਪਹਿਲਾਂ ਹੱਥਾਂ ‘ਚ ਦਸਤਾਨੇ ਪਾਏ ਅਤੇ ਇਸ ਤੋਂ ਬਾਅਦ ਪੌਦਾ ਲਗਾਇਆ । ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਪੌਦਾ ਲਗਾ ਰਹੀ ਹੈ।


ਪਰ ਅਦਾਕਾਰਾ ਦੇ ਵੱਲੋਂ ਪੌਦਾ ਲਗਾਉਣ ਦੇ ਤਰੀਕੇ ਨੂੰ ਲੈ ਕੇ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ । ਸੋਸ਼ਲ ਮੀਡੀਆ ਯੂਜ਼ਰਸ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਰਿਐਕਸ਼ਨ ਇਸ ‘ਤੇ ਦਿੱਤੇ ਜਾ ਰਹੇ ਹਨ। ਇਸ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਮੈਂਨੇ ਤੋ ਹਾਥੋਂ ਸੇ ਮਿੱਟੀ ਖੋਦ ਕਰ ਬਹੁਤ ਸੇ ਪੌਦੇ ਲਗਾਏ ਹੈਂ, ਜੋ ਆਜ ਬੜੇ ਹੋ ਰਹੇ ਹੈਂ’।


ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ ‘ਕਭੀ ਪੇੜ ਲਗਾਇਆ ਭੀ ਹੈ’।ਜਦੋਂਕਿ ਇੱਕ ਹੋਰ ਨੇ ਲਿਖਿਆ ‘ਐਸਾ ਗਲਤ ਤੋਂ ਕੁਛ ਨਹੀਂ ਹੁਆ’। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਮਲਾਇਕਾ ਦਾ ਪੱਖ ਲੈਂਦੇ ਹੋਏ ਕਿਹਾ ‘ਨੇਲਸ ਮੇਂ ਮਿੱਟੀ ਭਰ ਜਾਏਗੀ ਇਸ ਲੀਏ ਕੀਆ ਹੋਗਾ’। ਇੱਕ ਹੋਰ ਨੇ ਲਿਖਿਆ ‘ਇਨਹੇਂ ਅਪਨੇ ਨੇਲ ਕੀ ਫਿਕਰ ਹੈ ਪ੍ਰਯਾਵਰਨ ਕੀ ਨਹੀਂ’। ਇਸ ਤੋਂ ਇਲਾਵਾ ਹੋਰ ਵੀ ਕਈ ਕਮੈਂਟਸ ਯੂਜ਼ਰਸ ਦੇ ਵੱਲੋਂ ਕੀਤੇ ਜਾ ਰਹੇ ਹਨ।

© Copyright Galactic Television & Communications Pvt. Ltd. 2026. All rights reserved.