ਇਨ੍ਹਾਂ ਰੋਮਾਂਟਿਕ ਪੰਜਾਬੀ ਗੀਤਾਂ ਦੇ ਨਾਲ ਬਣਾਓ ਆਪਣੇ ਵੈਲੇਂਨਟਾਈਨ ਡੇਅ ਨੂੰ ਖ਼ਾਸ

ਅੱਜ ਵੈਲੇਂਨਟਾਈਨ ਡੇਅ ਹੈ ਅਤੇ ਅੱਜ ਦੇ ਦਿਨ ਪ੍ਰੇਮੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ।ਵੈਲੇਂਨਟਾਈਨ ਵੀਕ ਦੇ ਦੌਰਾਨ ਪ੍ਰੇਮੀ ਕਦੇ ਟੈਡੀ ਡੇਅ, ਕਦੇ ਹੱਗ ਡੇਅ ਤੇ ਕਦੇ ਫਲਾਵਰ ਡੇਅ ਮਨਾਉਂਦੇ ਹਨ ਪਰ ਚੌਦਾਂ ਫਰਵਰੀ ਵਾਲੇ ਦਿਨ ਪ੍ਰੇਮੀ ਆਪੋ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ।

By  Shaminder Kaur Kaler February 14th 2026 10:00 AM

ਅੱਜ ਵੈਲੇਂਨਟਾਈਨ ਡੇਅ (Valentines Day) ਹੈ ਅਤੇ ਅੱਜ ਦੇ ਦਿਨ ਪ੍ਰੇਮੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ।ਵੈਲੇਂਨਟਾਈਨ ਵੀਕ ਦੇ ਦੌਰਾਨ ਪ੍ਰੇਮੀ ਕਦੇ ਟੈਡੀ ਡੇਅ, ਕਦੇ ਹੱਗ ਡੇਅ ਤੇ ਕਦੇ ਫਲਾਵਰ ਡੇਅ ਮਨਾਉਂਦੇ ਹਨ ਪਰ ਚੌਦਾਂ ਫਰਵਰੀ ਵਾਲੇ ਦਿਨ ਪ੍ਰੇਮੀ ਆਪੋ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ । ਪਰ ਇਸ ਵੈਲੇਂਨਟਾਈਨ ਡੇਅ ਦੇ ਮੌਕੇ ‘ਤੇ ਅੱਜ ਕੁਝ ਪੰਜਾਬੀ ਗੀਤਾਂ ਬਾਰੇ ਦੱਸਾਂਗੇ । ਜਿਨ੍ਹਾਂ ਨਾਲ ਤੁਸੀਂ ਆਪਣੇ ਦਿਨ ਨੂੰ ਹੋਰ ਵੀ ਰੋਮਾਂਟਿਕ ਬਣਾ ਸਕਦੇ ਹੋ ।


ਅਰਜਨ ਢਿੱਲੋਂ ਦਾ ਗੀਤ ‘ਕੁਝ ਸਾਲ’

ਅਰਜਨ ਢਿੱਲੋਂ ਦਾ ਗੀਤ ‘ਕੁਝ ਸਾਲ’ ਗੀਤ ਰੋਮਾਂਟਿਕ ਗੀਤ ਹੈ। ਇਹ ਗੀਤ ਤੁਸੀਂ ਆਪਣੇ ਜੀਵਨ ਸਾਥੀ ਨੂੰ ਡੈਡੀਕੇਟ ਕਰ ਸਕਦੇ ਹੋ । ਗੀਤ ‘ਚ ਜ਼ਿੰਦਗੀ ਦੇ ਰੁਝੇਵਿਆਂ ਤੋਂ ਕੁਝ ਕੁ ਸਾਲ ਵੱਖਰੇ ਆਪਣੇ ਜੀਵਨ ਸਾਥੀ ਦੇ ਲਈ ਰੱਖਣ ਦੀ ਗੱਲ ਆਖੀ ਗਈ ਹੈ। 

ਹਰਭਜਨ ਮਾਨ ਦਾ ਗੀਤ ‘ਅੱਖੀਆਂ’

ਹਰਭਜਨ ਮਾਨ ਦਾ ਗੀਤ ‘ਅੱਖੀਆਂ’ ਵੀ ਸੱਜਣ ਦੀਆਂ ਅੱਖਾਂ ‘ਚ ਡੁੱਬ ਜਾਣ ਦੀ ਗੱਲ ਕਹਿ ਰਹੇ ਹਨ । ਇਸ ਪ੍ਰੇਮੀ ਜੋੜਿਆਂ ਦੇ ਪਿਆਰ ਦੀ ਗੱਲ ਕੀਤੀ ਗਈ ਹੈ। 

ਫਿਰੋਜ਼ ਖ਼ਾਨ ਦਾ ਗੀਤ ‘ਦਿਲ ਦਾ ਕਰਾਰ’ 

ਫਿਰੋਜ਼ ਖ਼ਾਨ ਦੀ ਆਵਾਜ਼ ‘ਚ ਗੀਤ ‘ਦਿਲ ਦਾ ਕਰਾਰ’ ਵੀ ਰੋਮਾਂਟਿਕ ਗੀਤ ਹੈ । ਜੋ ਕਿ ਦੋ ਦਿਲਾਂ ਦੇ ਪਿਆਰ ਨੂੰ ਬਿਆਨ ਕਰਦਾ ਹੈ।  

ਬੱਬੂ ਮਾਨ ਦਾ ਗੀਤ ‘ਕਦ ਪਿਆਰ ਹੋ ਗਿਆ’ 

ਬੱਬੂ ਮਾਨ ਨੇ ਵੀ ਕਈ ਰੋਮਾਂਟਿਕ ਗੀਤ ਗਾਏ ਹਨ, ਪਰ ਉਨ੍ਹਾਂ ਦਾ ਗੀਤ ‘ਕਦ ਪਿਆਰ ਹੋ ਗਿਆ’ ਰੋਮਾਂਟਿਕ ਗੀਤ ਹੈ। ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ। ਇਹ ਗੀਤ ਵੀ ਤੁਸੀਂ ਆਪਣੇ ਪ੍ਰੇਮੀ ਨੂੰ ਡੈਡੀਕੇਟ ਕਰ ਸਕਦੇ ਹੋ ।

© Copyright Galactic Television & Communications Pvt. Ltd. 2026. All rights reserved.