‘ਮੈਂ ਵਾਪਸ ਆਊਂਗਾ’ ਵੇਖ ਕੇ ਲੋਕ ਹੋਏ ਭਾਵੁਕ, ਇੱਕ ਬਜ਼ੁਰਗ ਸਰਦਾਰ ਨੇ ਇਮਤਿਆਜ਼ ਅਲੀ ਦੀ ਕੀਤੀ ਤਾਰੀਫ਼
ਦਿਲਜੀਤ ਦੋਸਾਂਝ, ਸ਼ਰਵਰੀ ਤੇ ਨਸੀਰੂਦੀਨ ਸ਼ਾਹ ਦੀ ਫ਼ਿਲਮ ‘ਮੈਂ ਵਾਪਸ ਆਊਂਗਾ’ ਦੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਤਾਰੀਫ ਕੀਤੀ ਗਈ ਹੈ। ਦਰਸ਼ਕ ਇਹ ਫ਼ਿਲਮ ਵੇਖ ਕੇ ਭਾਵੁਕ ਹੋ ਗਏ । ਇਸ ਫ਼ਿਲਮ ਨੂੰ ਵੇਖ ਕੇ ਦਰਸ਼ਕ ਭਾਵੁਕ ਹੋ ਗਏ ਅਤੇ ਇਸ ਫ਼ਿਲਮ ਦੀ ਤਾਰੀਫ ਕੀਤੇ ਬਗੈਰ ਨਹੀਂ ਰਹਿ ਸਕੇ।
ਦਿਲਜੀਤ ਦੋਸਾਂਝ, ਸ਼ਰਵਰੀ ਤੇ ਨਸੀਰੂਦੀਨ ਸ਼ਾਹ ਦੀ ਫ਼ਿਲਮ ‘ਮੈਂ ਵਾਪਸ ਆਊਂਗਾ’ ਦੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਤਾਰੀਫ ਕੀਤੀ ਗਈ ਹੈ। ਦਰਸ਼ਕ ਇਹ ਫ਼ਿਲਮ ਵੇਖ ਕੇ ਭਾਵੁਕ ਹੋ ਗਏ । ਇਸ ਫ਼ਿਲਮ ਨੂੰ ਵੇਖ ਕੇ ਦਰਸ਼ਕ ਭਾਵੁਕ ਹੋ ਗਏ ਅਤੇ ਇਸ ਫ਼ਿਲਮ ਦੀ ਤਾਰੀਫ ਕੀਤੇ ਬਗੈਰ ਨਹੀਂ ਰਹਿ ਸਕੇ।ਇੱਕ ਬਜ਼ੁਰਗ ਸਰਦਾਰ ਨੇ ਕਿਹਾ ਕਿ ਇਹ ਫ਼ਿਲਮ ਨੂੰ ਤਾਂ ਆਸਕਰ ਮਿਲਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਦਰਸ਼ਕਾਂ ਨੇ ਹੋਰ ਵੀ ਕਈ ਰਿਵਿਊ ਦਿੱਤੇ ਹਨ। ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਤੇ ਨਸੀਰੂਦੀਨ ਤੋਂ ਇਲਾਵਾ ਸ਼ਰਵਰੀ ਵੀ ਦਿਖਾਈ ਦਿੱਤੇ ਹਨ । ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਇਮਤਿਆਜ਼ ਅਲੀ ਨੇ । ਨਸੀਰੂਦੀਨ ਸ਼ਾਹ ਨੇ ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਦੇ ਦਾਦੇ ਦੀ ਭੂਮਿਕਾ ਨਿਭਾਈ ਹੈ। ਇਸ ਤੋਂ ਪਹਿਲਾਂ ਉਹ ਦਿਲਜੀਤ ਦੋਸਾਂਝ ਦੇ ਨਾਲ ‘ਅਮਰ ਸਿੰਘ ਚਮਕੀਲਾ’ ਫ਼ਿਲਮ ‘ਚ ਨਜ਼ਰ ਆਏ ਸਨ। ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇ ਨਾਲ ਉਹ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
ਦਿਲਜੀਤ ਦੋਸਾਂਝ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ।