ਜੈਜ਼ੀ ਬੀ ਦੇ ਨਾਲ ਮਾਹੀ ਸ਼ਰਮਾ ਹੁੱਕ ਸਟੈੱਪ ਕਰਦੀ ਹੋਈ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਜੈਜ਼ੀ ਬੀ ਅਤੇ ਮਾਹੀ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਅਦਾਕਾਰਾ ਜੈਜ਼ੀ ਬੀ ਦੇ ਨਾਲ ਉਨ੍ਹਾਂ ਦੇ ਹੁੱਕ ਸਟੈਪਸ ਕਰਦੀ ਹੋਈ ਦਿਖਾਈ ਦੇ ਰਹੀ ਹੈ। ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਾਹੀ ਸ਼ਰਮਾ ਜੈਜ਼ੀ ਬੀ ਦੇ ਡਾਂਸ ਸਟੈਪਸ ਕਰਦੀ ਹੋਈ ਦਿਖਾਈ ਦੇ ਰਹੀ ਹੈ ।
ਜੈਜ਼ੀ ਬੀ (Jazzy B) ਅਤੇ ਮਾਹੀ ਸ਼ਰਮਾ (Mahi Sharma) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਅਦਾਕਾਰਾ ਜੈਜ਼ੀ ਬੀ ਦੇ ਨਾਲ ਉਨ੍ਹਾਂ ਦੇ ਹੁੱਕ ਸਟੈਪਸ ਕਰਦੀ ਹੋਈ ਦਿਖਾਈ ਦੇ ਰਹੀ ਹੈ। ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਾਹੀ ਸ਼ਰਮਾ ਜੈਜ਼ੀ ਬੀ ਦੇ ਡਾਂਸ ਸਟੈਪਸ ਕਰਦੀ ਹੋਈ ਦਿਖਾਈ ਦੇ ਰਹੀ ਹੈ । ਮਾਹੀ ਸ਼ਰਮਾ ਦਾ ਇਹ ਅੰਦਾਜ਼ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ। ਫੈਨਸ ਵੀ ਮਾਹੀ ਸ਼ਰਮਾ ਦੇ ਇਸ ਵੀਡੀਓ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ।

ਜੈਜ਼ੀ ਬੀ ਦਾ ਵਰਕ ਫ੍ਰੰਟ
ਜੈਜ਼ੀ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਕੁਝ ਕੁ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।

ਉੱਥੇ ਹੀ ਮਾਹੀ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਮਾਹੀ ਸ਼ਰਮਾ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਬਤੌਰ ਮਾਡਲ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਹਾਲ ਹੀ ‘ਚ ਉਹ ਜੈਜ਼ੀ ਬੀ ਦੇ ਨਾਲ ਗੀਤ ‘ਆਲਰੈਡੀ ਸੋਹਣੀ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਏ ਹਨ ।