ਗਾਇਕ ਅਲੀ ਮਾਣਕ ਨੂੰ ਚੱਲਦੇ ਸ਼ੋਅ ਦੌਰਾਨ ਮਹਾਰਾਣੀ ਪਰਨੀਤ ਕੌਰ ਨੇ ਕੀਤੀ ਇਸ ਗੀਤ ਨੂੰ ਸੁਨਾਉਣ ਦੀ ਫਰਮਾਇਸ਼, ਕਿਹਾ ‘ਇਹ ਮੇਰਾ ਫੇਵਰੇਟ ਗਾਣਾ ਏ’

ਗਾਇਕ ਮਾਣਕ ਅਲੀ ਨੇ ਇੱਕ ਪ੍ਰੋਗਰਾਮ ਦੇ ਦੌਰਾਨ ਪਰਫਾਰਮ ਕੀਤਾ । ਸੂਫ਼ੀ ਗਾਇਕੀ ਹਮੇਸ਼ਾ ਹੀ ਰੂਹ ਨੂੰ ਸਕੂਨ ਦੇਣ ਵਾਲੀ ਹੁੰਦੀ ਹੈ ਅਤੇ ਗਾਇਕ ਮਾਣਕ ਅਲੀ ਵੀ ਸੂਫ਼ੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਕਿਸੇ ਪ੍ਰੋਗਰਾਮ ‘ਚ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ ।

By  Shaminder Kaur Kaler February 4th 2026 10:56 AM -- Updated: February 4th 2026 10:59 AM

 ਗਾਇਕ ਅਲੀ ਮਾਣਕ  ( Ali Manak) ਨੇ ਇੱਕ ਪ੍ਰੋਗਰਾਮ ਦੇ ਦੌਰਾਨ ਪਰਫਾਰਮ ਕੀਤਾ । ਸੂਫ਼ੀ ਗਾਇਕੀ ਹਮੇਸ਼ਾ ਹੀ ਰੂਹ ਨੂੰ ਸਕੂਨ ਦੇਣ ਵਾਲੀ ਹੁੰਦੀ ਹੈ ਅਤੇ ਗਾਇਕ ਮਾਣਕ ਅਲੀ ਵੀ ਸੂਫ਼ੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਕਿਸੇ ਪ੍ਰੋਗਰਾਮ ‘ਚ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ ।


ਇਸ ਪ੍ਰੋਗਰਾਮ ‘ਚ ਮਹਾਰਾਣੀ ਪਰਨੀਤ ਕੌਰ ਵੀ ਮੌਜੂਦ ਸਨ ਅਤੇ ਜਦੋਂ ਗਾਇਕ ਪਰਫਾਰਮ ਕਰਨ ਲੱਗਿਆ ਤਾਂ ਮਹਾਰਾਣੀ ਪਰਨੀਤ ਕੌਰ ਨੇ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਗਾਣੇ ਦੀ ਸਿਫ਼ਾਰਿਸ਼ ਕੀਤੀ ਕਿ ‘ਮੇਰੀ ਜ਼ਿੰਦਗੀ ਹੈ ਤੂੰ’ ਇਹ ਮੇਰਾ ਫੇਵਰੇਟ ਗੀਤ ਹੈ। ਜਿਸ ‘ਤੇ ਗਾਇਕ ਨੇ ਕਿਹਾ ਕਿ ਮੈਂ ਤਾਂ ਹੀ ਇਹ ਗੀਤ ਗਾਉਣ ਲੱਗਿਆ ਹਾਂ। ਸੋਸ਼ਲ ਮੀਡੀਆ ‘ਤੇ ਮਹਾਰਾਣੀ ਪਰਨੀਤ ਕੌਰ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਦੇ ਵੱਲੋਂ ਵੀ ਇਸ ਵੀਡੀਓ ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ । 

ਮਾਣਕ ਅਲੀ ਦਾ ਵਰਕ ਫ੍ਰੰਟ 

ਮਾਣਕ ਅਲੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਉਹ ਆਪਣੇ ਸੂਫ਼ੀ ਅੰਦਾਜ਼ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਗੱਲਬਾਤ ਫਕੀਰਾਂ ਦੀ’, ‘ਰਾਜ ਦੀਆਂ ਗੱਲਾਂ’, ‘ਦਸਤਾਰ’, ‘ਜਾਨ ਮੇਰੀ’ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ। 

© Copyright Galactic Television & Communications Pvt. Ltd. 2026. All rights reserved.