ਮੈਡ ਸੰਧੂ ਨੂੰ ਨਿਹੰਗ ਸਿੰਘਾਂ ਨੇ ਕਿਹਾ ‘ਤੇਰੇ ਕਾਰਨ ਮੁੰਡੇ ਬਣ ਰਹੇ ਗੇਅ, ਮੈਡ ਸੰਧੂ ਨੇ ਕਿਹਾ ‘ਮੈਨੂੰ ਪ੍ਰਮਾਤਮਾ ਨੇ ਅਜਿਹਾ ਬਣਾਇਆ’
ਹੁਣ ਨਿਹੰਗ ਸਿੰਘਾਂ ਨੇ ਮੈਡ ਸੰਧੂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਮਨਪ੍ਰੀਤ ਸਿੰਘ ਖਾਲਸਾ ਨੇ ਮੈਡ ਸੰਧੂ ਦੀਆਂ ਰੀਲਸ ‘ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਹੈ ਕਿ ਮੈਡ ਸੰਧੂ ਨੇ ਕੁਝ ਅਜਿਹੀਆਂ ਵੀਡੀਓ ਪਾਈਆਂ ਹਨ । ਜਿਸ ‘ਤੇ ਉਨ੍ਹਾਂ ਨੂੰ ਕਰੜਾ ਇਤਰਾਜ਼ ਹੈ।
ਮੈਡ ਸੰਧੂ ਆਪਣੇ ਮੇਕਅੱਪ ਦੇ ਲਈ ਮਸ਼ਹੂਰ ਹੈ। ਇਸ ਦੇ ਨਾਲ ਹੀ ਉਹ ਫ਼ਿਲਮਾਂ ‘ਚ ਕੰਮ ਕਰਨ ਨੂੰ ਲੈ ਕੇ ਵੀ ਚਰਚਾ ‘ਚ ਰਹਿੰਦੀ ਹੈ। ਹਾਲ ਹੀ ‘ਚ ਉਹ ਜਗਜੀਤ ਸੰਧੂ ਦੇ ਨਾਲ ਓਏ ਭੋਲੇ, ਭੋਲੇ ਓਏ ਨੂੰ ਲੈ ਕੇ ਚਰਚਾ ‘ਚ ਹੈ। ਇਸ ਫ਼ਿਲਮ ‘ਚ ਉਸ ਦਾ ਛੋਟਾ ਜਿਹਾ ਕਿਰਦਾਰ ਹੈ। ਪਰ ਇਸ ਛੋਟੇ ਜਿਹੇ ਕਿਰਦਾਰ ਦੇ ਨਾਲ ਉਸ ਨੇ ਇਸ ‘ਚ ਜਾਨ ਪਾ ਦਿੱਤੀ ਹੈ। ਪਰ ਹੁਣ ਨਿਹੰਗ ਸਿੰਘਾਂ ਨੇ ਮੈਡ ਸੰਧੂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਮਨਪ੍ਰੀਤ ਸਿੰਘ ਖਾਲਸਾ ਨੇ ਮੈਡ ਸੰਧੂ ਦੀਆਂ ਰੀਲਸ ‘ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਹੈ ਕਿ ਮੈਡ ਸੰਧੂ ਨੇ ਕੁਝ ਅਜਿਹੀਆਂ ਵੀਡੀਓ ਪਾਈਆਂ ਹਨ । ਜਿਸ ‘ਤੇ ਉਨ੍ਹਾਂ ਨੂੰ ਕਰੜਾ ਇਤਰਾਜ਼ ਹੈ।

ਫੋਨ ‘ਤੇ ਮੈਡ ਸੰਧੂ ਨੇ ਕੀਤੀ ਗੱਲਬਾਤ
ਮੈਡ ਸੰਧੂ ਦੇ ਨਾਲ ਨਿਹੰਗ ਸਿੰਘਾਂ ਨੇ ਫੋਨ ਤੇ ਗੱਲਬਾਤ ਵੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਸੰਧੂ ਗੋਤ ਦੇ ਬਾਰੇ ਪੁੱਛਿਆ। ਨਿਹੰਗ ਸਿੰਘਾਂ ਨੇ ਕਿਹਾ ਕਿ ਸਾਨੂੰ ਕਈ ਲੋਕਾਂ ਨੇ ਪੁੱਛਿਆ ਕਿ ਤੁਸੀਂ ਸੰਧੂ ਪਰਿਵਾਰ ਚੋਂ ਹੀ ਹੋ।ਜਿਸ ‘ਤੇ ਮੈਡ ਸੰਧੂ ਨੇ ਕਿਹਾ ਕਿ ਉਹ ਸੰਧੂ ਪਰਿਵਾਰ ਚੋਂ ਹੀ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ।

ਜਿਸ ‘ਚ ਮਧੂ ਸੂਦਨ ਸੰਧੂ ਉਰਫ ਮੈਡ ਸੰਧੂ ਦੇ ਨਾਲ ਨਿਹੰਗ ਮਨਪ੍ਰੀਤ ਸਿੰਘ ਖਾਲਸਾ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਮੈਡ ਸੰਧੂ ਨੇ ਕਿਹਾ ਕਿ ਇਸ ਵੇਲੇ ਉਹ ਮੁੰਬਈ ‘ਚ ਹਨ ਅਤੇ ਜਦੋਂ ਉਹ ਵਾਪਸ ਆਉਣਗੇ ਤਾਂ ਉਹ ਉਨ੍ਹਾਂ ਨਾਲ ਜ਼ਰੂਰ ਮੁਲਾਕਾਤ ਕਰਾਂਗੇ ।
ਇਸ ਦੇ ਨਾਲ ਹੀ ਮੈਡ ਸੰਧੂ ਨੇ ਕਿਹਾ ਕਿ ਜੇ ਉੇਨ੍ਹਾਂ ਦੀ ਕੋਈ ਵੀਡੀਓ ਗਲਤ ਲੱਗਦੀ ਹੈ ਤਾਂ ਉਹ ਗਲਤ ਵੀਡੀਓ ਨਾ ਪਾਉਣ ।ਇਸ ਦੇ ਨਾਲ ਹੀ ਮਨਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ ਮੈਂ ਤੇਰੀ ਬਾਈਟ ਸੁਣੀ ਹੈ। ਜਿਸ ‘ਚ ਤੂੰ ਕਿਹਾ ਕਿ ਤੂੰ ਖੁਦ ਨੂੰ ਸੁਧਾਰ ਲਿਆ ਹੈ। ਇਹ ਵਧੀਆ ਗੱਲ ਅਤੇ ਜੇ ਅਸੀਂ ਚੰਗੇ ਭਲੇ ਲੜਕੇ ਹਾਂ ਤਾਂ ਇਸ ਤਰ੍ਹਾਂ ਟ੍ਰਾਂਸਜੇਂਡਰ ਹੋ ਕੇ ਇਸ ਤਰ੍ਹਾਂ ਕਰੀਏ ਤਾਂ ਇਹ ਗਲਤ ਹੈ ਕਿਉਂਕਿ ਤੈਨੂੰ ਵੇਖ ਕੇ ਕਈ ਲੜਕੇ ਗੇ ਬਣ ਰਹੇ ਹਨ।