ਗੀਤਕਾਰ ਤੇ ਗਾਇਕ ਬਲਵੀਰ ਬੋਪਾਰਾਏ ਦੇ ਦੋਸਤ ਦਾ ਦਿਹਾਂਤ, ਗਾਇਕ ਨੇ ਤਸਵੀਰ ਸਾਂਝੀ ਕਰਕੇ ਜਤਾਇਆ ਸੋਗ

ਗੀਤਕਾਰ ਤੇ ਗਾਇਕ ਬਲਵੀਰ ਬੋਪਾਰਾਏ ਦੇ ਦੋਸਤ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਦੋਸਤ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਤੁਰ ਗਿਆ ਯਾਰਾਂ ਦਾ ਯਾਰ , ਮਰਜ਼ੀ ਦਾ ਮਾਲਕ ਆਰ ਪੌਲ ਢਿੱਲੋਂ”।

By  Shaminder Kaur Kaler June 17th 2026 03:40 PM

ਗੀਤਕਾਰ ਤੇ ਗਾਇਕ ਬਲਵੀਰ ਬੋਪਾਰਾਏ ਦੇ ਦੋਸਤ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਦੋਸਤ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਤੁਰ ਗਿਆ ਯਾਰਾਂ ਦਾ ਯਾਰ , ਮਰਜ਼ੀ ਦਾ ਮਾਲਕ ਆਰ ਪੌਲ ਢਿੱਲੋਂ”। ਬਲਵੀਰ ਬੋਪਾਰਾਏ ਨੇ ਜਿਉਂ ਹੀ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਦੀ ਇਸ ਪੋਸਟ ‘ਤੇ ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਰਿਐਕਸ਼ਨ ਦਿੱਤੇ ਹਨ ਅਤੇ ਹਰ ਕਿਸੇ ਨੇ ਆਰ ਪੌਲ ਢਿੱਲੋਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


ਦੱਸ ਦਈਏ ਕਿ ਆਰ ਪੌਲ ਢਿੱਲੋਂ ਇਕ ਵਧੀਆ ਇਨਸਾਨ ਹੋਣ ਦੇ ਨਾਲ ਨਾਲ ਇੱਕ ਵਧੀਆ ਪੱਤਰਕਾਰ ਅਤੇ ਫ਼ਿਲਮ ਮੇਕਰ, ਡਾਇਰੈਕਟਰ ਤੇ ਪ੍ਰੋਡਿਊਸਰ ਵੀ ਸਨ ।ਉਨ੍ਹਾਂ ਦੇ ਦਿਹਾਂਤ ਦੇ ਨਾਲ ਇੰਡਸਟਰੀ ‘ਚ ਸੋਗ ਦੀ ਲਹਿਰ ਹੈ।ਉਨ੍ਹਾਂ ਦੀ ਮੌਤ ਕਿਵੇਂ ਹੋਈ ਇਸ ਦੇ ਬਾਰੇ ਖੁਲਾਸਾ ਨਹੀਂ ਹੋ ਸਕਿਆ । ਪਰ ਇਸ ਤਰ੍ਹਾਂ ਉਨ੍ਹਾਂ ਦੀ ਬੇਵਕਤੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਬੋਪਾਰਾਏ ਦਾ ਵਰਕ ਫ੍ਰੰਟ 

ਬਲਵੀਰ ਬੋਪਾਰਾਏ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਯਾਦਗਾਰ ਗੀਤ ਦਿੱਤੇ ਹਨ।ਜਿਸ ‘ਚ ਦੇ ਦੇ ਗੇੜਾ, ਤੇਰਾ ਲਵ ਲੈਟਰ, ਕਾਲਾ ਸੱਪ ਰੰਗਾਂ ਸੂਟ, ਵੇ ਸ਼ੁਦਾਈਆ ਮੇਰੇ ਪਿਛੋਂ ਹਾਲ ਕੀ ਬਣਾ ਲਿਆ ਸਣੇ ਕਈ ਹਿੱਟ ਗੀਤ ਗਾਏ ਹਨ। 

© Copyright Galactic Television & Communications Pvt. Ltd. 2026. All rights reserved.