‘ਧਰੁੰਧਰ-2’ ‘ਚ ਲੁਧਿਆਣਾ ਦੇ ਡਾਕਟਰ ਸੰਨੀ ਅਸ਼ੋਕ ਦੀ ਹੋ ਰਹੀ ਚਰਚਾ

‘ਧਰੁੰਧਰ-2’ ਦੀ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ। ਪਰ ਫਿਲਮ ਦੇ ਨਾਲ ਨਾਲ ਲੁਧਿਆਣਾ ਦੇ ਮੈਡੀਕਲ ਅਫਸਰ ਡਾਕਟਰ ਸੰਨੀ ਅਸ਼ੋਕ ਦੀ ਵੀ ਖੂਬ ਚਰਚਾ ਹੋ ਰਹੀ ਹੈ ਕਿਉਕਿ ਉਹ ਵੀ ਫਿਲਮ ਦੇ ਇੱਕ ਸੀਨ ਵਿੱਚ ਨਜ਼ਰ ਆਏ ਨੇ ।‘ਧਰੁੰਧਰ-੨’ ਫਿਲਮ ਦੇ ਇੱਕ ਸੀਨ ਨੇ ਮੈਡੀਕਲ ਅਫਸਰ ਡਾਕਟਰ ਸੰਨੀ ਅਸ਼ੋਕ ਦੀ ਜ਼ਿੰਦਗੀ ਬਦਲ ਦਿੱਤੀ ਏ ਹਰ ਕੋਈ ਉਹਨਾਂ ਨੂੰ ਧੁਰੰਦਰ ਫਿਲਮ ਵਾਲਾ ਡਾਕਟਰ ਦੱਸ ਰਿਹਾ ਏ ।

By  Shaminder Kaur Kaler March 25th 2026 01:58 PM

‘ਧਰੁੰਧਰ-2’ ਦੀ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ।  ਪਰ ਫਿਲਮ ਦੇ ਨਾਲ ਨਾਲ ਲੁਧਿਆਣਾ ਦੇ ਮੈਡੀਕਲ ਅਫਸਰ ਡਾਕਟਰ ਸੰਨੀ ਅਸ਼ੋਕ ਦੀ ਵੀ ਖੂਬ ਚਰਚਾ ਹੋ ਰਹੀ ਏ ਕਿਉਕਿ ਉਹ ਵੀ ਫਿਲਮ ਦੇ ਇੱਕ ਸੀਨ ਵਿੱਚ ਨਜ਼ਰ ਆਏ ਨੇ ।‘ਧਰੁੰਧਰ-੨’ ਫਿਲਮ ਦੇ ਇੱਕ ਸੀਨ ਨੇ ਮੈਡੀਕਲ ਅਫਸਰ ਡਾਕਟਰ ਸੰਨੀ ਅਸ਼ੋਕ ਦੀ ਜ਼ਿੰਦਗੀ ਬਦਲ ਦਿੱਤੀ ਏ  ਹਰ ਕੋਈ ਉਹਨਾਂ ਨੂੰ ਧੁਰੰਦਰ ਫਿਲਮ ਵਾਲਾ ਡਾਕਟਰ ਦੱਸ ਰਿਹਾ ਏ  ।ਕਿਉਕਿ ਫਿਲਮ ਦੇ ਇੱਕ ਸੀਨ ਵਿੱਚ ਉਹ ਰਣਬੀਰ ਸਿੰਘ ਦੇ ਨਾਲ ਨਜਰ ਆਏ ਨੇ  । 


‘ਧਰੁੰਧਰ-2’  ਫਿਲਮ ਦੀ ਸ਼ੂਟਿੰਗ ਦੇ ਕਈ ਹਿੱਸੇ ਲੁਧਿਆਣਾ ਵਿੱਚ ਸ਼ੂਟ ਹੋਏ ਨੇ। ਸੂਟਿੰਗ ਦੌਰਾਨ  ਰਣਵੀਰ ਸਿੰਘ ਨੂੰ ਕਾਫੀ ਸੱਟ ਲੱਗੀ ਜਿਸ ਤੋਂ ਬਾਅਦ ਡਾਕਟਰ ਅਸ਼ੋਕ ਨੇ ਹੀ  ਉਹਨਾਂ ਦੀ ਦੇਖਭਾਲ ਕੀਤੀ। ਡਾਕਟਰ ਦੀ ਦੇਖਭਾਲ ਤੋਂ ਫਿਲਮ ਦੇ ਡਾਇਰੈਕਟਰ ਅਤੇ ਹੀਰੋ ਇੰਨੇ ਖੁਸ਼ ਹੋਏ ਕਿ ਉਹਨਾਂ ਨੇ ਇੱਕ ਛੋਟੇ ਜਿਹੇ ਰੋਲ ਦੇ ਲਈ ਡਾਕਟਰ ਅਸ਼ੋਕ ਨੂੰ ਕਾਸਟ ਕੀਤਾ ।


ਫਿਲਮ ਵਿੱਚ ਡਾ. ਸੰਨੀ ਅਸ਼ੋਕ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ ਏ ਤੇ ਡਾਕਟਰ ਸੰਨੀ ਅਸ਼ੋਕ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਏ ਨੇ। ਦੱਸ ਦਈਏ ਕਿ ਫ਼ਿਲਮ ‘ਧਰੁੰਧਰ-2’ ਨੇ ਬਾਕਸ ਆਫ਼ਿਸ ‘ਤੇ ਮੋਟੀ ਕਮਾਈ ਕੀਤੀ ਹੈ ਅਤੇ ਕਾਮਯਾਬੀ ਦੇ ਸਾਰੇ ਰਿਕਾਰਡ ਇਹ ਫ਼ਿਲਮ ਤੋੜ ਰਹੀ ਹੈ।ਇਸ ਫ਼ਿਲਮ ‘ਚ ਪੰਜਾਬੀ ਗਾਇਕਾਂ ਨੇ ਗੀਤ ਗਾਏ ਹਨ ਅਤੇ ਕਈ ਪੰਜਾਬੀ ਕਲਾਕਾਰਾਂ ਨੇ ਵੀ ਇਸ ਫ਼ਿਲਮ ‘ਚ ਕੰਮ ਕੀਤਾ ਹੈ।  


© Copyright Galactic Television & Communications Pvt. Ltd. 2026. All rights reserved.