ਲ਼ੋਕ ਕਲਾਕਾਰ ਪਾਲ ਸਿੰਘ ਸਮਾਓ ਦੇ ਘਰ ਲੱਗੀ ਲੋਹੜੀ ਤੇ ਰੌਣਕ, ਵੀਡੀਓ ਆਇਆ ਸਾਹਮਣੇ

ਲ਼ੋਕ ਕਲਾਕਾਰ ਪਾਲ ਸਿੰਘ ਸਮਾਓ ਦੀ ਧੀ ਪਹਿਲੀ ਲੋਹੜੀ ਮਨਾਈ ਗਈ । ਇਸ ਮੌਕੇ ‘ਤੇ ਲੋਕ ਕਲਾਕਾਰਾਂ ਨੇ ਖੂਬ ਰੌਣਕਾਂ ਲਗਾਈਆਂ । ਜਿਸ ਦੇ ਕਈ ਵੀਡੀਓ ਪਾਲ ਸਿੰਘ ਸਮਾਓ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ।ਇਨ੍ਹਾਂ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਪਾਲ ਸਿੰਘ ਸਮਾਓ ਦੀ ਧੀ ਦੀ ਲੋਹੜੀ ਮਨਾਈ ਜਾ ਰਹੀ ਹੈ ਅਤੇ ਪਾਲ ਸਿੰਘ ਸਮਾਓ ਖੁਦ ਵੀ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ ।

By  Shaminder Kaur Kaler January 13th 2026 06:53 PM

ਲ਼ੋਕ ਕਲਾਕਾਰ ਪਾਲ ਸਿੰਘ ਸਮਾਓ ਦੀ ਧੀ ਪਹਿਲੀ ਲੋਹੜੀ ਮਨਾਈ ਗਈ । ਇਸ ਮੌਕੇ ‘ਤੇ ਲੋਕ ਕਲਾਕਾਰਾਂ ਨੇ ਖੂਬ ਰੌਣਕਾਂ ਲਗਾਈਆਂ । ਜਿਸ ਦੇ ਕਈ ਵੀਡੀਓ ਪਾਲ ਸਿੰਘ ਸਮਾਓ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ।ਇਨ੍ਹਾਂ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਪਾਲ ਸਿੰਘ ਸਮਾਓ ਦੀ ਧੀ ਦੀ ਲੋਹੜੀ ਮਨਾਈ ਜਾ ਰਹੀ ਹੈ ਅਤੇ ਪਾਲ ਸਿੰਘ ਸਮਾਓ ਖੁਦ ਵੀ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ ।

ਪਾਲ ਸਿੰਘ ਸਮਾਓ ਦੇ ਘਰ ਕੁਝ ਦਿਨ ਪਹਿਲਾਂ ਹੀ ਧੀ ਦਾ ਜਨਮ ਹੋਇਆ ਹੈ। ਜਿਸ ਦਾ ਨਾਮ ਉਨ੍ਹਾਂ ਨੇ ਪੰਜਾਬ ਕੌਰ ਸਮਾਓ ਰੱਖਿਆ ਹੈ।ਪਾਲ ਸਿੰਘ ਸਮਾਓ ਲੋਕ ਕਲਾਕਾਰ ਹਨ ਅਤੇ ਆਪਣੀ ਕਲਾ ਦੇ ਰਾਹੀਂ ਦੇਸ਼ ਵਿਦੇਸ਼ ‘ਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰ ਰਹੇ ਹਨ । ਪਾਲ ਸਿੰਘ ਸਮਾਓ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ ਅਤੇ ਉਨ੍ਹਾਂ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।

ਉਨ੍ਹਾਂ ਨੇ ਆਪਣੇ ਵਿਆਹ ਨੂੰ ਰਿਵਾਇਤੀ ਤਰੀਕੇ ਦੇ ਨਾਲ ਕਰਵਾਇਆ ਸੀ ਅਤੇ ਇਸ ਵਿਆਹ ‘ਚ ਬਰਾਤ ਹਾਥੀ, ਘੋੜਿਆਂ ਤੇ ਊਠਾਂ ਤੇ ਗਈ ਸੀ। ਪਾਲ ਸਿੰਘ ਸਮਾਓ ਹਰ ਸਾਲ ਆਪਣੇ ਪਿੰਡ ‘ਚ ਤੀਆਂ ਦੇ ਮੇਲੇ ਦਾ ਆਯੋਜਨ ਕਰਦੇ ਹਨ । ਜਿਸ ‘ਚ ਕਈ ਪੰਜਾਬੀ ਕਲਾਕਾਰ ਵੀ ਸ਼ਿਰਕਤ ਕਰਦੇ ਹਨ।

© Copyright Galactic Television & Communications Pvt. Ltd. 2026. All rights reserved.