ਪਾਲ ਸਿੰਘ ਸਮਾਓ ਦੀ ਧੀ ਨੂੰ ਗੋਦ ‘ਚ ਬਿਠਾਏ ਨਜ਼ਰ ਆਇਆ ਛੋਟਾ ਸਿੱਧੂ ਮੂਸੇਵਾਲਾ

ਪਾਲ ਸਿੰਘ ਸਮਾਓ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਛੋਟਾ ਸਿੱਧੂ ਮੂਸੇਵਾਲਾ ਪਾਲ ਸਿੰਘ ਸਮਾਓ ਦੀ ਧੀ ਨੂੰ ਗੋਦ ‘ਚ ਲਏ ਬੈਠਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਛੋਟਾ ਸਿੱਧੂ ਪੰਜਾਬ ਕੌਰ ਨੂੰ ਗੋਦ ‘ਚ ਬਿਠਾ ਕੇ ਬੜਾ ਹੀ ਖੁਸ਼ ਨਜ਼ਰ ਆ ਰਿਹਾ ਹੈ।

By  Shaminder Kaur Kaler March 24th 2026 11:57 AM

ਪਾਲ ਸਿੰਘ ਸਮਾਓ (Pal Singh Samaon) ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਛੋਟਾ ਸਿੱਧੂ ਮੂਸੇਵਾਲਾ ਪਾਲ ਸਿੰਘ ਸਮਾਓ ਦੀ ਧੀ ਨੂੰ ਗੋਦ ‘ਚ ਲਏ ਬੈਠਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਛੋਟਾ ਸਿੱਧੂ ਪੰਜਾਬ ਕੌਰ ਨੂੰ ਗੋਦ ‘ਚ ਬਿਠਾ ਕੇ ਬੜਾ ਹੀ ਖੁਸ਼ ਨਜ਼ਰ ਆ ਰਿਹਾ ਹੈ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਪਾਲ ਸਿੰਘ ਸਮਾਓ ਦੇ ਦੀ ਧੀ ਪੰਜਾਬ ਕੌਰ ਦਾ ਜਨਮ ਕੁਝ ਮਹੀਨੇ ਪਹਿਲਾਂ ਹੋਇਆ ਸੀ ਅਤੇ ਧੀ ਦੇ ਜਨਮ ਦੇ ਮੌਕੇ ‘ਤੇ ਉਨ੍ਹਾਂ ਦੇ ਘਰ ਖੂਬ ਰੌਣਕਾਂ ਲੱਗੀਆਂ ਸਨ। 


ਲੋਕ ਕਲਾਕਾਰ ਹਨ ਪਾਲ ਸਿੰਘ ਸਮਾਓ 

ਪਾਲ ਸਿੰਘ ਸਮਾਓ ਮਸ਼ਹੂਰ ਲੋਕ ਕਲਾਕਾਰ ਹਨ ਅਤੇ ਉਹ ਹਰ ਸਾਲ ਤੀਆਂ ਦੇ ਮੌਕੇ ‘ਤੇ ਪਿੰਡ ਸਮਾਓ ‘ਚ ਮੇਲੇ ਦਾ ਆਯੋਜਨ ਕਰਦੇ ਹਨ । ਇਸ ਦੇ ਨਾਲ ਹੀ ਸਾਰੀਆਂ ਧੀਆਂ ਨੂੰ ਉਹ ਆਪਣੇ ਹੱਥੀਂ ਸੰਧਾਰਾ ਵੀ ਦਿੰਦੇ ਹਨ । ਇਸ ਮੇਲੇ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵੀ ਸ਼ਾਮਿਲ ਹੁੰਦੇ ਹਨ । ਪਾਲ ਸਿੰਘ ਸਮਾਓ ਲੋਕ ਕਲਾਕਾਰ ਹਨ ਅਤੇ ਪੰਜਾਬੀ ਸੱਭਿਆਚਾਰ ਨੂੰ ਦੇਸ਼ ਵਿਦੇਸ਼ ਤੱਕ ਪਹੁੰਚਾ ਰਹੇ ਹਨ ਅਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਉਨ੍ਹਾਂ ਦੀ ਪੁਰਾਣੀ ਸਾਂਝ ਹੈ। 


ਪਾਲ ਸਿੰਘ ਸਮਾਓ ਨੇ ਨਹੀਂ ਸੀ ਪਾਈ ਜੁੱਤੀ 

ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਪਾਲ ਸਿੰਘ ਸਮਾਓ ਪੂਰੀ ਤਰ੍ਹਾਂ ਟੁੱਟ ਗਏ ਸਨ।ਉਨ੍ਹਾਂ ਨੇ ਪ੍ਰਣ ਲਿਆ ਸੀ ਕਿ ਜਦੋਂ ਤੱਕ ਮੂਸੇਵਾਲ ਦੀ ਹਵੇਲੀ ‘ਚ ਖੁਸ਼ੀਆਂ ਨਹੀਂ ਪਰਤਦੀਆਂ ਉਦੋਂ ਤੱਕ ਉਹ ਪੈਰਾਂ ‘ਚ ਜੁੱਤੀ ਨਹੀਂ ਪਾਉਣਗੇ । ਫਿਰ ਜਦੋਂ ਨਿੱਕੇ ਸਿੱਧੂ ਦਾ ਜਨਮ ਹੋਇਆ ਤਾ ਬਲਕੌਰ ਸਿੱਧੂ ਨੇ ਆਪਣੇ ਹੱਥੀਂ ਪਾਲ ਸਿੰਘ ਸਮਾਓ ਨੂੰ ਪੈਰੀਂ ਜੁੱਤੀ ਪਵਾਈ ਸੀ । 

© Copyright Galactic Television & Communications Pvt. Ltd. 2026. All rights reserved.