‘ਲਾਰੈਂਸ ਆਫ ਪੰਜਾਬ’ ਤੇ ਬਣੀ ਡਾਕੂਮੈਂਟਰੀ, ਟ੍ਰੇਲਰ ਰਿਲੀਜ਼ ਹੁੰਦੇ ਹੀ ਹੋਇਆ ਵਿਵਾਦ, ਡਾਕੂਮੈਂਟਰੀ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ‘ਚ ਸਾਜ਼ਿਸ਼ ਰਚਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ‘ਤੇ ਬਣੀ ਡਾਕੂਮੈਂਟਰੀ ਵਿਵਾਦਾਂ ਦੇ ਘੇਰੇ ‘ਚ ਆ ਗਈ ਹੈ। ਇਸ ਮਾਮਲੇ ‘ਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਡਾਕੂਮੈਂਟਰੀ ਦੇ ਖਿਲਾਫ ਹਾਈਕੋਰਟ ‘ਚ ਕੇਸ ਦਾਇਰ ਕਰਨ ਦੀ ਗੱਲ ਆਖੀ ਹੈ ਅਤੇ ਇਸ ਦੀ ਜਾਣਕਾਰੀ ਵੀ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ।

By  Shaminder Kaur Kaler April 21st 2026 12:55 PM -- Updated: April 21st 2026 01:00 PM

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose wala) ਦੇ ਕਤਲ ਕਾਂਡ ‘ਚ ਸਾਜ਼ਿਸ਼ ਰਚਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ‘ਤੇ ਬਣੀ ਡਾਕੂਮੈਂਟਰੀ ਵਿਵਾਦਾਂ ਦੇ ਘੇਰੇ ‘ਚ ਆ ਗਈ ਹੈ। ਇਸ ਮਾਮਲੇ ‘ਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਡਾਕੂਮੈਂਟਰੀ ਦੇ ਖਿਲਾਫ ਹਾਈਕੋਰਟ ‘ਚ ਕੇਸ ਦਾਇਰ ਕਰਨ ਦੀ ਗੱਲ ਆਖੀ ਹੈ ਅਤੇ ਇਸ ਦੀ ਜਾਣਕਾਰੀ ਵੀ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ।ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ “ਇਹ ਕੋਈ ਕੰਟੈਂਟ ਨਹੀਂ, ਬਲਕਿ ਸਾਡੇ ਸਾਰਿਆਂ ਦੇ ਲਈ ਥੱਪੜ ਹੈ’। ਇਸ ਮਾਮਲੇ ‘ਤੇ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ।  


ਬਲਕੌਰ ਸਿੱਧੂ ਨੇ ਰੋਕ ਲਗਾਉਣ ਦੀ ਕੀਤੀ ਮੰਗ 

ਇਸ ਮਾਮਲੇ ‘ਚ ਬਲਕੌਰ ਸਿੱਧੂ ਨੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ  ਇਸ ਤਰ੍ਹਾਂ ਦੀਆਂ ਸੀਰੀਜ਼ ਸਮੇਂ ਦੀਆਂ ਸਰਕਾਰਾਂ ਦੀ ਸ਼ਹਿ ਤੇ ਬਣ ਰਹੀਆਂ ਹਨ । ਤੇ ਇਸ ਸਭ ਤੇ ਰੋਕ ਲੱਗਣੀ ਚਾਹੀਦੀ ਹੈ ।


ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਕਲਪਨਾ ਚਾਵਲਾ ਵਰਗੀਆਂ ਹਸਤੀਆਂ ‘ਤੇ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ । ਜਿਸ ਨਾਲ ਸਮਾਜ ਨੂੰ ਕੋਈ ਸੇਧ ਵੀ ਮਿਲ ਸਕੇ । 

27 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਸੀਰੀਜ਼ 

‘ਲਾਰੈਂਸ ਆਫ ਪੰਜਾਬ’ ਨਾਂਅ ਦੀ ਸੀਰੀਜ਼ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਅਤੇ 27 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਅਪਰਾਧੀ ਲਾਰੈਂਸ ਬਿਸ਼ਨੋਈ ਦੇ ਜੀਵਨ ਅਤੇ ਪੰਜਾਬ ‘ਚ ਫੈਲੇ ਅਪਰਾਧ ਤੇ ਅਧਾਰਿਤ ਹੈ। ਇਸ ਸੀਰੀਜ਼ ਦਾ ਨਿਰਦੇਸ਼ਨ ਰਾਘਵ ਡਾਰ ਦੇ ਵੱਲੋਂ ਕੀਤਾ ਗਿਆ ਹੈ। ਜਿਸ ‘ਚ ਲਾਰੈਂਸ ਬਿਸ਼ਨੋਈ ਦੀ ਵਿਦਿਆਰਥੀ ਜੀਵਨ ‘ਚ ਰਾਜਨੀਤੀ ‘ਚ ਐਂਟਰੀ ਤੇ ਅਪਰਾਧੀ ਬਣਨ ਤੱਕ ਦੀ ਯਾਤਰਾ ਨੂੰ ਦਰਸਾਇਆ ਗਿਆ ਹੈ। 



© Copyright Galactic Television & Communications Pvt. Ltd. 2026. All rights reserved.