ਮੌਤ ਤੋਂ ਬਾਅਦ ਰਾਜਵੀਰ ਜਵੰਦਾ ਦਾ ਗੀਤ ‘ਬਾਬਲ ਦੇ ਦੇਸ’ ਹੋਇਆ ਰਿਲੀਜ਼, ਪ੍ਰਵਾਸ ਦੀ ਪੀੜ ਨੂੰ ਕਰਦਾ ਹੈ ਬਿਆਨ,ਸੁਣ ਕੇ ਫੈਨਸ ਹੋਏ ਭਾਵੁਕ

ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਉਹਨਾਂ ਦਾ ਗੀਤ ‘ਬਾਬਲ ਦੇ ਦੇਸ’ ਰਿਲੀਜ਼ ਹੋਇਆ ਹੈ। ਇਸ ਗੀਤ ‘ਚ ਇੱਕ ਕੁੜੀ ਦੀਆਂ ਭਾਵਨਾਵਾਂ ਨੂੰ ਬਿਆਨ ਕੀਤਾ ਗਿਆ ਹੈ। ਜੋ ਸੱਤ ਸਮੁੰਦਰ ਪਾਰ ਆਪਣੇ ਪਰਿਵਾਰ ਤੋਂ ਦੂਰ ਰਹਿੰਦੀ ਹੈ ਅਤੇ ਉਸ ਨੂੰ ਹਮੇਸ਼ਾ ਆਪਣੇ ਮਾਪਿਆਂ ਤੇ ਘਰ ਦੀ ਯਾਦ ਆਉਂਦੀ ਹੈ। ਪਰ ਘਰ ਦੀਆਂ ਮਜ਼ਬੂਰੀਆਂ ਤੇ ਤੰਗੀਆਂ ਤੁਰਸ਼ੀਆਂ ਕਾਰਨ ਬੇਬਸ ਇਹ ਧੀ ਨਾ ਤਾਂ ਆਪਣਾ ਦੁੱਖ ਪਰਿਵਾਰ ਨੂੰ ਦੱਸਦੀ ਹੈ ਅਤੇ ਨਾ ਹੀ ਵਾਪਸ ਆ ਪਾਉਂਦੀ ਹੈ।

By  Shaminder Kaur Kaler April 17th 2026 10:13 AM -- Updated: April 17th 2026 10:14 AM

ਰਾਜਵੀਰ ਜਵੰਦਾ (Rajvir Jawanda) ਦੀ ਮੌਤ ਤੋਂ ਬਾਅਦ ਉਹਨਾਂ ਦਾ ਗੀਤ ‘ਬਾਬਲ ਦੇ ਦੇਸ’ ਰਿਲੀਜ਼ ਹੋਇਆ ਹੈ। ਇਸ ਗੀਤ ‘ਚ ਇੱਕ ਕੁੜੀ ਦੀਆਂ ਭਾਵਨਾਵਾਂ ਨੂੰ ਬਿਆਨ ਕੀਤਾ ਗਿਆ ਹੈ। ਜੋ ਸੱਤ ਸਮੁੰਦਰ ਪਾਰ ਆਪਣੇ ਪਰਿਵਾਰ ਤੋਂ ਦੂਰ ਰਹਿੰਦੀ ਹੈ ਅਤੇ ਉਸ ਨੂੰ ਹਮੇਸ਼ਾ ਆਪਣੇ ਮਾਪਿਆਂ ਤੇ ਘਰ ਦੀ ਯਾਦ ਆਉਂਦੀ ਹੈ। ਪਰ ਘਰ ਦੀਆਂ ਮਜ਼ਬੂਰੀਆਂ ਤੇ ਤੰਗੀਆਂ ਤੁਰਸ਼ੀਆਂ ਕਾਰਨ ਬੇਬਸ ਇਹ ਧੀ ਨਾ ਤਾਂ ਆਪਣਾ ਦੁੱਖ ਪਰਿਵਾਰ ਨੂੰ ਦੱਸਦੀ ਹੈ ਅਤੇ ਨਾ ਹੀ ਵਾਪਸ ਆ ਪਾਉਂਦੀ ਹੈ।


ਵਿਦੇਸ਼ ‘ਚ ਉਸ ਨੂੰ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਜੂਝਣਾ ਪੈਂਦਾ ਹੈ ਇਹ ਵੀ ਇਸ ਗੀਤ ‘ਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਗੀਤ ‘ਚ ਅਜੋਕੇ ਹਾਲਾਤਾਂ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਵਧੀਆ ਜ਼ਿੰਦਗੀ ਤੇ ਵੱਡੀਆਂ ਖਾਹਿਸ਼ਾਂ ਪਾਲਣ ਦੀ ਚਾਹਤ ਇਨਸਾਨ ਨੂੰ ਆਪਣੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਛੱਡ ਕੇ ਵਿਦੇਸ਼ ਜਾਣ ਦੇ ਲਈ ਪ੍ਰੇਰਦੀ ਹੈ।


ਪਰ ਬਾਅਦ ‘ਚ ਇਨਸਾਨ ਇਨ੍ਹਾਂ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਪਾਉਣ ਦੇ ਲਈ ਵੀ ਤਰਸ ਜਾਂਦਾ ਹੈ ਅਤੇ ਆਪਣਿਆਂ ਦੇ ਮੂੰਹ ਵੇਖਣ ਦੇ ਲਈ ਤਰਸ ਜਾਂਦਾ ਹੈ। ਇਸ ਗੀਤ ਦੇ ਬੋਲ ਕੱਟੂ ਵਾਲੇ ਭੁੱਲਰ ਦੇ ਵੱਲੋਂ ਲਿਖੇ ਗਏ ਹਨ ।


ਇਹ ਗੀਤ ਜਿੰਨਾ ਭਾਵੁਕ ਕਰ ਰਿਹਾ ਹੈ। ਉਸ ਤੋਂ ਵੀ ਜ਼ਿਆਦਾ ਰਾਜਵੀਰ ਜਵੰਦਾ ਨੂੰ ਵੇਖ ਕੇ ਉਨ੍ਹਾਂ ਦੇ ਫੈਨਸ ਵੀ ਭਾਵੁਕ ਹੋ ਰਹੇ ਹਨ । ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। 

© Copyright Galactic Television & Communications Pvt. Ltd. 2026. All rights reserved.