ਕੁਲਵਿੰਦਰ ਢਿੱਲੋਂ ਦਾ ਪਤਨੀ ਨਾਲ ਆਖਰੀ ਵਾਅਦਾ, ਜੋ ਹਮੇਸ਼ਾ ਦੇ ਲਈ ਰਹਿ ਗਿਆ ਸੀ ਅਧੂਰਾ, ਜਾਣੋ ਪੂਰਾ ਕਿੱਸਾ

19ਮਾਰਚ 2006 ਨੂੰ ਕੁਲਵਿੰਦਰ ਢਿੱਲੋਂ ਦਾ ਸ਼ੋਅ ਸੀ ਜਿਸ ਦੇ ਲਈ ਉਨ੍ਹਾਂ ਨੇ ਪਰਫਾਰਮ ਕਰਨ ਦੇ ਲਈ ਜਾਣਾ ਸੀ । ਜਿਸ ਦਿਨ ਉਨ੍ਹਾਂ ਦਿਹਾਂਤ ਹੁੰਦਾ ਹੈ ਤਾਂ ਉਹ ਸਵੇਰੇ ਆਪਣੇ ਘਰੋਂ ਸ਼ੋਅ ਦੇ ਲਈ ਜਾਂਦੇ ਹਨ ਅਤੇ ਆਪਣੀ ਪਤਨੀ ਨੂੰ ਕਹਿੰਦੇ ਹਨ ਕਿ ਸ਼ਾਮ ਨੂੰ ਤਿਆਰ ਰਹਿਣਾ। ਆਪਾਂ ਸ਼ਾਮ ਨੂੰ ਖਾਣਾ ਕਿਤੇ ਬਾਹਰ ਖਾਣ ਦੇ ਲਈ ਜਾਵਾਂਗੇ। ਪਰ ਕੁਲਵਿੰਦਰ ਢਿੱਲੋਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਸ਼ਾਮ ਉਨ੍ਹਾਂ ਦੀ ਜ਼ਿੰਦਗੀ ‘ਚ ਕਦੇ ਨਹੀਂ ਆਉਣੀ ।

By  Shaminder Kaur Kaler June 14th 2026 08:00 AM

ਪੰਜਾਬ ਨੇ ਕਈ ਪ੍ਰਸਿੱਧ ਫਨਕਾਰ ਇੰਡਸਟਰੀ ਨੂੰ ਦਿੱਤੇ ਹਨ। ਪਰ ਕੁਝ ਅਜਿਹੇ ਫ਼ਨਕਾਰ ਵੀ ਹੋਏ ਹਨ ਜੋ ਬੇਵਕਤੀ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ।ਅੱਜ ਅਸੀਂ ਤੁਹਾਨੂੰ ਦੱਸਾਂਗੇ ਗਾਇਕ ਕੁਲਵਿੰਦਰ ਢਿੱਲੋਂ ਦੇ ਬਾਰੇ ।ਜਿਨ੍ਹਾਂ ਨੇ ਆਪਣੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਨੇ ਕਈ ਯਾਦਗਾਰ ਗੀਤ ਦਿੱਤੇ ਜੋ ਅੱਜ ਵੀ ਓਨੇ ਹੀ ਮਕਬੂਲ ਹਨ ਜਿੰਨੇ ਕਿ ਕੁਝ ਸਾਲ ਪਹਿਲਾਂ ਹਿੱਟ ਸਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਬਹੁਤ ਲੰਮੀ ਹੈ। ਅੱਜ ਵੀ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਕਿੱਸਾ ਦੱਸਣ ਜਾ ਰਹੇ ਹਾਂ।

19ਮਾਰਚ 2006 ਨੂੰ ਕੁਲਵਿੰਦਰ ਢਿੱਲੋਂ ਦਾ ਸ਼ੋਅ ਸੀ ਜਿਸ ਦੇ ਲਈ ਉਨ੍ਹਾਂ ਨੇ ਪਰਫਾਰਮ ਕਰਨ ਦੇ ਲਈ ਜਾਣਾ ਸੀ । ਜਿਸ ਦਿਨ ਉਨ੍ਹਾਂ ਦਿਹਾਂਤ ਹੁੰਦਾ ਹੈ ਤਾਂ ਉਹ ਸਵੇਰੇ ਆਪਣੇ ਘਰੋਂ ਸ਼ੋਅ ਦੇ ਲਈ ਜਾਂਦੇ ਹਨ ਅਤੇ ਆਪਣੀ ਪਤਨੀ ਨੂੰ ਕਹਿੰਦੇ ਹਨ ਕਿ ਸ਼ਾਮ ਨੂੰ ਤਿਆਰ ਰਹਿਣਾ। ਆਪਾਂ ਸ਼ਾਮ ਨੂੰ ਖਾਣਾ ਕਿਤੇ ਬਾਹਰ ਖਾਣ ਦੇ ਲਈ ਜਾਵਾਂਗੇ। ਪਰ ਕੁਲਵਿੰਦਰ ਢਿੱਲੋਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਸ਼ਾਮ ਉਨ੍ਹਾਂ ਦੀ ਜ਼ਿੰਦਗੀ ‘ਚ ਕਦੇ ਨਹੀਂ ਆਉਣੀ ।

ਕੁਲਵਿੰਦਰ ਢਿੱਲੋਂ ਸ਼ੋਅ ਦੇ ਲਈ ਚਲੇ ਗਏ ਅਤੇ ਬਕਾਇਦਾ ਸ਼ੋਅ ਖਤਮ ਹੋਣ ਤੋਂ ਪਹਿਲਾਂ ਘਰ ਫੋਨ ਕਰਕੇ ਕਿਹਾ ਕਿ ਮੈਂ ਆਉਣ ਵਾਲਾ ਹਾਂ ਤਿਆਰ ਰਹਿਓ। ਪਰ ਰਸਤੇ ‘ਚ ਆਉਂਦੇ ਹੋਏ ਫਗਵਾੜਾ ਬੰਗਾ ਰੋਡ ‘ਤੇ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਤੇ ਉਨ੍ਹਾਂ ਦੀ ਮੌਤ ਹੋ ਗਈ । ਜਿਸ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਖਾਣਾ ਖਾਣ ਦਾ ਉਨ੍ਹਾਂ ਦਾ ਵਾਅਦਾ ਹਮੇਸ਼ਾ ਦੇ ਲਈ ਅਧੂਰਾ ਰਹਿ ਗਿਆ। 

ਅਰਮਾਨ ਢਿੱਲੋਂ ਵੀ ਵਧੀਆ ਗਾਇਕ 

ਜਦੋਂ ਕੁਲਵਿੰਦਰ ਢਿੱਲੋਂ ਦੀ ਮੌਤ ਹੋਈ ਤਾਂ ਉਸ ਵੇਲੇ ਉਨ੍ਹਾਂ ਦਾ ਪੁੱਤਰ ਅਰਮਾਨ ਢਿੱਲੋਂ ਬਹੁਤ ਛੋਟਾ ਸੀ। ਪਰ ਉਨ੍ਹਾਂ ਦੇ ਪਤਨੀ ਨੇ ਗਾਇਕ ਦੀਆਂ ਯਾਦਾਂ ਤੇ ਪੁੱਤ ਦੇ ਸਹਾਰੇ ਮੁੜ ਤੋਂ ਜਿਉਣਾ ਸ਼ੁਰੂ ਕੀਤਾ ।ਅਰਮਾਨ ਢਿੱਲੋਂ ਪੜ੍ਹ ਲਿਖ ਕੇ ਜਵਾਨ ਹੋਏ ਅਤੇ ਆਪਣੇ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਗਾਇਕੀ ਦੇ ਖੇਤਰ ‘ਚ ਸਰਗਰਮ ਹਨ । ਉਨ੍ਹਾਂ ਦੀ ਆਵਾਜ਼ ਹੁਬਹੂ ਆਪਣੇ ਪਿਤਾ ਕੁਲਵਿੰਦਰ ਢਿੱਲੋਂ ਵਰਗੀ ਹੈ। ਹੁਣ ਤੱਕ ਅਰਮਾਨ ਢਿੱਲੋਂ

© Copyright Galactic Television & Communications Pvt. Ltd. 2026. All rights reserved.