ਫ਼ਿਲਮ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਦੇ ਜਨਮਦਿਨ ਤੇ ਕੁਲ ਸਿੱਧੂ ਨੇ ਦਿੱਤੀ ਵਧਾਈ
ਫ਼ਿਲਮ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਤੇ ਉਨ੍ਹਾਂ ਨੂੰ ਅਦਾਕਾਰਾ ਕੁਲ ਸਿੱਧੂ ਨੇ ਵਧਾਈ ਦਿੱਤੀ ਹੈ।ਅਦਾਕਾਰਾ ਨੇ ਇੱਕ ਕੈਪਸ਼ਨ ਵੀ ਅਮਰਦੀਪ ਗਿੱਲ ਦੇ ਲਈ ਲਿਖਿਆ ‘ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ…ਤੰਦਰੁਸਤ ਰੱਖਣ…ਦੁਨੀਆ ‘ਚ ਤੁਹਾਡੇ ਵਰਗੇ ਲੋਕ ਬਹੁਤ ਘੱਟ ਮਿਲਦੇ ਆ….ਮੇਰੇ ਹੁਣ ਤੱਕ ਦੇ ਸਫ਼ਰ ‘ਚ ਮੈਂ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ।ਪ੍ਰਮਾਤਮਾ ਕਰ ਸਿੱਖਦੀ ਹੀ ਰਹਾਂ।

ਇੱਕ ਵਾਰ ਫੇਰ ਜਨਮ ਦਿਨ ਦੀਆਂ ਮੁਬਾਰਕਾਂ ਡਾਇਰੈਕਟਰ ਸਰ’। ਕੁਲ ਸਿੱਧੂ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਵੱਲੋਂ ਵੀ ਅਮਰਦੀਪ ਗਿੱਲ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਅਮਰਦੀਪ ਗਿੱਲ ਹੁਣ ਤੱਕ ਕਈ ਫ਼ਿਲਮਾਂ ਬਣਾ ਚੁੱਕੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਗੀਤਕਾਰੀ ‘ਚ ਵੀ ਹੱਥ ਅਜ਼ਮਾਇਆ ਹੈ। ਉਨ੍ਹਾਂ ਨੇ ਕਈ ਹਿੱਟ ਗੀਤ ਵੀ ਲਿਖੇ ਹਨ ।
ਜਿਸ ‘ਚ ਸਿੱਲੀ ਸਿੱਲੀ ਆਉਂਦੀ ਏ ਹਵਾ,ਮੇਰਾ ਦਿਲ ਵਣਜਾਰਾ, ਕਮਲੀਏ ਕੁੜੀਏ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਲਿਖੇ ਹਨ । ਇਸ ਤੋਂ ਇਲਾਵਾ ਕਈ ਫ਼ਿਲਮਾਂ ਵੀ ਉਨ੍ਹਾਂ ਨੇ ਲਿਖੀਆਂ ਤੇ ਡਾਇਰੈਕਸ਼ਨ ਤਾਂ ਬਾਕਮਾਲ ਹੈ ਹੀ ।ਅਮਰਦੀਪ ਗਿੱਲ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਜੋਰਾ, ਜੋਰਾ ਦਸ ਨੰਬਰੀਆ, ਮਰਜਾਣੇ ਸਣੇ ਕਈ ਹਿੱਟ ਫ਼ਿਲਮਾਂ ਬਣਾ ਚੁੱਕੇ ਹਨ।