ਕੁੱਲ੍ਹੜ ਪੀਜ਼ਾ ਵਾਲੀ ਗੁਰਪ੍ਰੀਤ ਕੌਰ ਦਾ ਨਵਾਂ ਵੀਡੀਓ ਹੋ ਰਿਹਾ ਵਾਇਰਲ, ਕਿਹਾ ‘ਇੱਕ Incident ਨੇ ਮੇਰੀ ਇਮੇਜ ਖਰਾਬ ਕਰਤੀ’
ਕੁੱਲ੍ਹੜ ਪੀਜ਼ਾ ਦੇ ਨਾਂਅ ਨਾਲ ਮਸ਼ਹੂਰ ਹੋਈ ਜੋੜੀ ਸਹਿਜ ਅਰੋੜਾ ਤੇ ਗੁਰਪ੍ਰੀਤ ਕੌਰ ਮੁੜ ਤੋਂ ਚਰਚਾ ‘ਚ ਆ ਗਏ ਹਨ। ਇਸ ਜੋੜੀ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਜਿਸ ਤੋਂ ਬਾਅਦ ਲਗਾਤਾਰ ਇਸ ਜੋੜੀ ਨੂੰ ਟਰੋਲ ਕੀਤਾ ਜਾ ਰਿਹਾ ਹੈ। ਏਨਾਂ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਜੋੜੀ ਦਾ ਖਹਿੜਾ ਨਹੀਂ ਛੱਡਿਆ ਜਾ ਰਿਹਾ ਹੈ। ਹੁਣ ਗੁਰਪ੍ਰੀਤ ਕੌਰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ ਅਤੇ ਉਸ ਨੇ ਟਰੋਲ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ।

ਉਸ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਇੱਕ ਇਨਸੀਡੈਂਟ ਹੋਇਆ ਅਤੇ ਲੋਕਾਂ ਨੇ ਮੈਨੂੰ ਜੱਜ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਂ ਕਿਸ ਤਰ੍ਹਾਂ ਦੀ ਕੁੜੀ ਹਾਂ।ਇਸ ਦੇ ਨਾਲ ਹੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਲੋਕ ਉਨ੍ਹਾਂ ਦੇ ਪੁੱਤਰ ਨੂੰ ਵੀ ਨਹੀਂ ਬਖਸ਼ ਰਹੇ ਤੇ ਇਕ ਕੁੜੀ ਨੇ ਲਿਖਿਆ ਕਿ ‘ਇਸ ਦਾ ਮੁੰਡਾ ਵੀ ਚਲਿੱਤਰ ਕਰਦਾ ਹੈ’। ਮੇਰੇ ਢਾਈ ਸਾਲ ਦੇ ਪੁੱਤਰ ਨੂੰ ਚਲਿੱਤਰ ਦੇ ਬਾਰੇ ਕੀ ਪਤਾ ਹੈ। ਇਸ ਦੇ ਨਾਲ ਹੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਮੇਰੇ ਬੱਚੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ।
ਕੁੱਲ੍ਹੜ ਪੀਜ਼ਾ ਦੇ ਨਾਂਅ ਨਾਲ ਮਸ਼ਹੂਰ ਹੋਈ ਸੀ ਜੋੜੀ
ਕੁੱਲ੍ਹੜ ਪੀਜ਼ਾ ਦੇ ਨਾਂਅ ਨਾਲ ਮਸ਼ਹੂਰ ਹੋਈ ਇਸ ਜੋੜੀ ਨੇ ਕੁੱਲ੍ਹੜ ਪੀਜ਼ਾ ਬਨਾਉਣਾ ਸ਼ੁਰੂ ਕੀਤਾ ਸੀ ਅਤੇ ਇਨ੍ਹਾਂ ਦਾ ਕੁੱਲ੍ਹੜ ਪੀਜ਼ਾ ਵਿਦੇਸ਼ਾਂ ‘ਚ ਵੀ ਪ੍ਰਸਿੱਧ ਹੋਇਆ ਸੀ। ਕਈ ਸੈਲੀਬ੍ਰੇਟੀਜ਼ ਵੀ ਉਨ੍ਹਾਂ ਦੀ ਦੁਕਾਨ ‘ਤੇ ਕੁੱਲ੍ਹੜ ਪੀਜ਼ਾ ਖਾਣ ਦੇ ਲਈ ਪਹੁੰਚੇ ਸਨ। ਪਰ ਇੱਕ ਘਟਨਾ ਨੇ ਉਨ੍ਹਾਂ ਨੇ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸੀ।