ਕੁਲਦੀਪ ਰਸੀਲਾ ਨੇ ਮੁੜ ਤੋਂ ਰਿਲੀਜ਼ ਕੀਤਾ ਆਪਣਾ ਗੀਤ ‘ਰੀਅਲ ਸਟ੍ਰਗਲ’ ,ਕਈਆਂ ਨੂੰ ਗੀਤ ਰਾਹੀਂ ਦਿੱਤਾ ਜਵਾਬ
ਗਾਇਕ ਕੁਲਦੀਪ ਰਸੀਲਾ ਨੇ ਆਪਣਾ ਗੀਤ ‘ਰੀਅਲ ਸਟ੍ਰਗਲ’ ਮੁੜ ਤੋਂ ਰਿਲੀਜ਼ ਕਰ ਦਿੱਤਾ ਹੈ । ਇਸ ਗੀਤ ‘ਚ ਉਨ੍ਹਾਂ ਨੇ ਧਰਮਪ੍ਰੀਤ ਦੀ ਆਵਾਜ਼ ਦਾ ਵੀ ਇਸਤੇਮਾਲ ਕੀਤਾ ਹੈ। ਗੀਤ ‘ਚ ਉਨ੍ਹਾਂ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ ਹੈ । ਇਸ ਦੇ ਨਾਲ ਹੀ ਗੀਤ ਦੇ ਜ਼ਰੀਏ ਇਹ ਵੀ ਦਰਸਾਇਆ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਗੀਤ ਦੇ ਬੋਲ ਕਾਕਾ ਮਲਵਾਲ ਨੇ ਲਿਖੇ ਹਨ ਅਤੇ ਮਿਊਜ਼ਿਕ ਸਟਿਲ ਮਿਊਜ਼ਿਕ ਦੇ ਵੱਲੋਂ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਗੀਤ ਨੂੰ ਯੂਟਿਊਬ ਤੋਂ ਡਿਲੀਟ ਕਰਵਾ ਦਿੱਤਾ ਗਿਆ ਸੀ । ਕਿਉਂਕਿ ਬੀਤੇ ਦਿਨੀਂ ਇੱਕ ਪੌਡਕਾਸਟ ਦੇ ਦੌਰਾਨ ਕੁਲਦੀਪ ਰਸੀਲਾ ਦਾ ਸਿਮਰਨਜੋਤ ਮੱਕੜ ਦੇ ਨਾਲ ਕੋਈ ਵਿਵਾਦ ਹੋ ਗਿਆ ਸੀ ।

ਜਿਸ ਤੋਂ ਬਾਅਦ ਕੁਲਦੀਪ ਰਸੀਲਾ ਚਰਚਾ ‘ਚ ਆ ਗਏ ਹਨ ।ਗਾਇਕ ਨੇ ਆਪਣੇ ਗੀਤ ‘ਰੀਅਲ ਸਟ੍ਰਗਲ’ ‘ਚ ਹਰ ਗੱਲ ਦਾ ਜਵਾਬ ਦਿੱਤਾ ਹੈ। ਕੁਲਦੀਪ ਰਸੀਲਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਧਰਮਪ੍ਰੀਤ ਦੇ ਨਾਲ ਵੀ ਕਈ ਗੀਤ ਕੀਤੇ ਹਨ । ਪਰ ‘ਰੀਅਲ ਸਟ੍ਰਗਲ’ ਕਰਨ ਤੋਂ ਬਾਅਦ ਉਹਨਾਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ।