ਕੋਰਾਲਾ ਮਾਨ ਨੇ ਲੋਕ ਕਲਾਕਾਰਾਂ ਦੇ ਨਾਲ ਮਨਾਇਆ ਜਨਮ ਦਿਨ ਦਾ ਜਸ਼ਨ, ਵੀਡੀਓ ਆਇਆ ਸਾਹਮਣੇ

ਕੋਰਾਲਾ ਮਾਨ ਨੇ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਲੋਕ ਕਲਾਕਾਰ ਵੀ ਉਨ੍ਹਾਂ ਦੇ ਜਨਮ ਦਿਨ ਦੇ ਜਸ਼ਨ ‘ਚ ਸ਼ਾਮਿਲ ਹੋਏ । ਇਸ ਜਸ਼ਨ ਦਾ ਇੱਕ ਵੀਡੀਓ ਕੋਰਾਲਾ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਕੋਰਾਲਾ ਮਾਨ ਲੋਕ ਕਲਾਕਾਰਾਂ ਦੇ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਹਨ ।

By  Shaminder Kaur Kaler December 15th 2025 12:14 PM

ਕੋਰਾਲਾ ਮਾਨ (Korala Maan) ਨੇ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਲੋਕ ਕਲਾਕਾਰ ਵੀ ਉਨ੍ਹਾਂ ਦੇ ਜਨਮ ਦਿਨ ਦੇ ਜਸ਼ਨ ‘ਚ ਸ਼ਾਮਿਲ ਹੋਏ । ਇਸ ਜਸ਼ਨ ਦਾ ਇੱਕ ਵੀਡੀਓ ਕੋਰਾਲਾ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਕੋਰਾਲਾ ਮਾਨ ਲੋਕ ਕਲਾਕਾਰਾਂ ਦੇ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਹਨ । ਕੋਰਾਲਾ ਮਾਨ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਜਨਮ ਦਿਨ ਦੀ ਵਧਾਈ ਦਿੱਤੀ ।


ਕੋਰਾਲਾ ਮਾਨ ਦਾ ਵਰਕ ਫ੍ਰੰਟ 

ਕੋਰਾਲਾ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਬਾਈ ਜੀ, ਬੋਲ ਮਿੱਠੇ, ਮੁੰਡਾਂ ਮਾਨਾਂ ਦਾ, ਚਰਚਾ, ਪਿੰਡਾਂ ਆਲੇ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ । ਹਾਲ ਹੀ ‘ਚ ਕੋਰਾਲਾ ਮਾਨ ਆਰ ਨੇਤ ਵੱਲੋਂ ਜ਼ਰੂਰਤਮੰਦ ਕੁੜੀਆਂ ਦੇ ਕਰਵਾਏ ਗਏ ਸਮੂਹਕ ਵਿਆਹ ਸਮਾਰੋਹ ‘ਚ ਵੀ ਸ਼ਾਮਿਲ ਹੋਏ ਸਨ । 

ਸੋਸ਼ਲ ਮੀਡੀਆ ਤੇ ਰਹਿੰਦੇ ਸਰਗਰਮ 

ਕੋਰਾਲਾ ਮਾਨ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਉਹ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਰਹਿੰਦੇ ਹਨ । ਬੀਤੇ ਦਿਨੀਂ ਉਨ੍ਹਾਂ ਨੇ ਇੱਕ ਬਜ਼ੁਰਗ ਬੀਬੀ ਦੇ ਨਾਲ ਵੀਡੀਓ ਸਾਂਝਾ ਕੀਤਾ ਸੀ । ਜਿਸ ਦੇ ਵਾਲਾਂ ‘ਚ ਕੋਰਾਲਾ ਮਾਨ ਕੰਘੀ ਕਰਦੇ ਦਿਖਾਈ ਦਿੱਤੇ ਸਨ। 


© Copyright Galactic Television & Communications Pvt. Ltd. 2026. All rights reserved.