ਫ਼ਸਲਾਂ ਦੀ ਮੁੱਕ ਗਈ ਰਾਖੀ, ਜੱਟਾ ਆਈ ਵਿਸਾਖੀ... ਪੰਜਾਬੀ ਸੱਭਿਆਚਾਰ ‘ਚ ਵਿਸਾਖੀ ਦੇ ਤਿਉਹਾਰ ਦਾ ਮਹੱਤਵ

ਵਿਸਾਖੀ ਦਾ ਤਿਉਹਾਰ ਦੀਆਂ ਦੇਸ਼ ਭਰ ‘ਚ ਰੌਣਕਾਂ ਹਨ । ਇਸ ਮੌਕੇ ‘ਤੇ ਦੇਸ਼ ‘ਭਰ ‘ਚ ਵੱਖ ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵਿਸਾਖੀ ਦਾ ਤਿਉਹਾਰ ਹਾੜ੍ਹੀ ਦੀ ਫਸਲ ਦੀ ਆਮਦ ਦੀ ਖੁਸ਼ੀ ‘ਚ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਪੰਜਾਬ ‘ਚ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ ਅਤੇ ਇਸੇ ਦਿਨ ਤੋਂ ਕਣਕਾਂ ਦੀ ਵਾਢੀ ਦੀ ਸ਼ੁਰੂਆਤ ਹੁੰਦੀ ਹੈ।

By  Shaminder Kaur Kaler April 11th 2026 09:30 AM -- Updated: April 11th 2026 10:38 AM

ਵਿਸਾਖੀ ਦਾ ਤਿਉਹਾਰ ਦੀਆਂ ਦੇਸ਼ ਭਰ ‘ਚ ਰੌਣਕਾਂ ਹਨ । ਇਸ ਮੌਕੇ ‘ਤੇ ਦੇਸ਼ ‘ਭਰ ‘ਚ ਵੱਖ ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵਿਸਾਖੀ ਦਾ ਤਿਉਹਾਰ ਹਾੜ੍ਹੀ ਦੀ ਫਸਲ ਦੀ ਆਮਦ ਦੀ ਖੁਸ਼ੀ ‘ਚ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਪੰਜਾਬ ‘ਚ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ ਅਤੇ ਇਸੇ ਦਿਨ ਤੋਂ ਕਣਕਾਂ ਦੀ ਵਾਢੀ ਦੀ ਸ਼ੁਰੂਆਤ ਹੁੰਦੀ ਹੈ। ਪਰ ਕਈ ਵਾਰ ਕਿਸਾਨਾਂ ਦੀ ਫਸਲ ਨਾ ਵੀ ਪੱਕੀ ਹੋਵੇ ਤਾਂ ਕਿਸਾਨ ਸ਼ਗਨ ਦੇ ਤੌਰ ‘ਤੇ ਥੋੜ੍ਹੀ ਜਿਹੀ ਕਣਕ ਵੱਢ ਕੇ ਆਪਣੇ ਘਰਾਂ ‘ਚ ਜ਼ਰੂਰ ਲਿਆਉਂਦੇ ਹਨ ਅਤੇ ਕਿਹਾ ਵੀ ਜਾਂਦਾ ਹੈ।

ਆਈ ਮੇਖ ਕੱਚੀ ਪਿੱਲੀ ਨਾ ਵੇਖ 

ਇਸ ਦਿਨ ਪੰਜਾਬ ‘ਚ ਕਈ ਥਾਈਂ ਮੇਲੇ ਵੀ ਲੱਗਦੇ ਹਨ । ਜਿਸ ‘ਚ ਵੱਡੀ ਗਿਣਤੀ ‘ਚ ਲੋਕ ਪਹੁੰਚਦੇ ਹਨ। ਹਾੜ੍ਹੀ ਦੀ ਫਸਲ ਦੀ ਆਮਦ ਦੀ ਖੁਸ਼ੀ ‘ਚ ਕਿਸਾਨ ਵੀ ਖੁਸ਼ ਹੁੰਦੇ ਹਨ । ਕਿਉਂਕਿ ਫ਼ਸਲ ਨੂੰ ਵੇਚ ਕੇ ਉਹ ਆਪਣੀਆਂ  ਤੇ ਆਪਣੇ ਬੱਚਿਆਂ ਦੀਆਂ ਸਾਰੀਆਂ ਰੀਝਾਂ ਪੂਰੀਆਂ ਕਰਦੇ ਹਨ ਅਤੇ ਫਿਰ ਸ਼ੁਰੂ ਹੁੰਦਾ ਹੈ ਜਸ਼ਨ ਮਨਾਉਣ ਦਾ ਸਿਲਸਿਲਾ । ਕਿਸਾਨ ਰਿਵਾਇਤੀ ਪਹਿਰਾਵੇ ਪਾ ਕੇ ਮੇਲੇ ‘ਚ ਪਹੁੰਚਦੇ ਹਨ ਅਤੇ ਮੇਲੇ ‘ਚ ਖੂਬ ਅਨੰਦ ਮਾਣਦੇ ਹਨ । 

ਕਿੰਨਾ ਸੋਹਣਾ ਵਿਸਾਖੀ ਵਾਲਾ ਮੇਲਾ ਭਰਿਆ 

ਜਾਵੇ ਨਾ ਬਜ਼ਾਰ ਵਿੱਚ ਪੈਰ ਧਰਿਆ


ਧਨੀ ਰਾਮ ਚਾਤ੍ਰਿਕ ਨੇ ਵੀ ਆਪਣੀ ਕਵਿਤਾ ‘ਚ ਵਿਸਾਖੀ ਦੇ ਦ੍ਰਿਸ਼ ਨੂੰ ਉਕੇਰਨ ਦੀ ਕੋਸ਼ਿਸ਼ ਕੁਝ ਇਸ ਤਰ੍ਹਾਂ ਕੀਤੀ ਹੈ। 

ਤੂੜੀ ਤੰਦ ਸਾਂਭ, ਹਾੜੀ ਵੇਚ ਵੱਟ ਕੇ 

ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ 

ਕੱਛੇ ਮਾਰ ਵੰਝਲੀ ਅਨੰਦ ਛਾ ਗਿਆ 

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ 

ਕਿਉਂਕਿ ਜੱਟਾਂ ਦੀਆਂ ਸਾਰੀਆਂ ਮੁਸ਼ਕਿਲਾਂ ਹਾੜੀ ਦੀ ਫਸਲ ਵੇਚ ਕੇ ਦੂਰ ਹੋ ਜਾਂਦੀਆਂ ਹਨ। ਕਿਉਂਕਿ ਪੈਸੇ ਧੇਲੇ ਦੀ ਕੋਈ ਕਮੀ ਨਹੀਂ ਰਹਿੰਦੀ ਅਤੇ ਕਿਸਾਨ ਸਭ ਦਾ ਹਿਸਾਬ ਕਿਤਾਬ ਮੁਕਾ ਕੇ ਬੇਫਿਕਰ ਹੋ ਜਾਂਦਾ ਹੈ। 


ਘਰਾਂ ‘ਚ ਬਣਦੇ ਹਨ ਪਕਵਾਨ 

ਵਿਸਾਖੀ ਦਾ ਤਿਉਹਾਰ ਹੋਵੇ ਤੇ ਗੱਲ ਖਾਣਪੀਣ ਦੀ ਨਾ ਹੋਵੇ । ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਵਿਸਾਖੀ ਵਾਲੇ ਦਿਨ ਘਰਾਂ ‘ਚ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਕਈ ਲੋਕ ਕੜਾਹ ਬਣਾਉਂਦੇ ਹਨ, ਕੋਈ ਪਕੌੜੇ ਤੇ ਕੋਈ ਰਹੁ ਦੀ ਖੀਰ ਇਸ ਦਿਨ ਬਣਾਉਂਦਾ ਹੈ। 

 

© Copyright Galactic Television & Communications Pvt. Ltd. 2026. All rights reserved.