ਖ਼ਾਨ ਸਾਬ ਨੇ ਰਣਵੀਰ ਸਿੰਘ ਦੇ ਨਾਲ ਗਾਇਆ ‘ਆਰੀ ਆਰੀ’ ਗੀਤ
ਗਾਇਕ ਖ਼ਾਨ ਸਾਬ ਨੇ ਰਣਵੀਰ ਸਿੰਘ ਦੇ ਨਾਲ ‘ਆਰੀ ਆਰੀ’ ਗੀਤ ਗਾਇਆ । ਇਸ ਦਾ ਇੱਕ ਵੀਡੀਓ ਵੀ ਖ਼ਾਨ ਸਾਬ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ‘ਆਰੀ ਆਰੀ’ ਗੀਤ ਗਾ ਕੇ ਸੁਣਾ ਰਹੇ ਹਨ । ਖ਼ਾਨ ਸਾਬ ਦਾ ਇਹ ਅੰਦਾਜ਼ ਰਣਵੀਰ ਸਿੰਘ ਨੂੰ ਵੀ ਪਸੰਦ ਆ ਰਿਹਾ ਹੈ।
ਗਾਇਕ ਖ਼ਾਨ ਸਾਬ ਨੇ ਰਣਵੀਰ ਸਿੰਘ ਦੇ ਨਾਲ ‘ਆਰੀ ਆਰੀ’ ਗੀਤ ਗਾਇਆ । ਇਸ ਦਾ ਇੱਕ ਵੀਡੀਓ ਵੀ ਖ਼ਾਨ ਸਾਬ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ‘ਆਰੀ ਆਰੀ’ ਗੀਤ ਗਾ ਕੇ ਸੁਣਾ ਰਹੇ ਹਨ । ਖ਼ਾਨ ਸਾਬ ਦਾ ਇਹ ਅੰਦਾਜ਼ ਰਣਵੀਰ ਸਿੰਘ ਨੂੰ ਵੀ ਪਸੰਦ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਅੇਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਖ਼ਾਨ ਸਾਬ ਦਾ ਵਰਕ ਫਰੰਟ
ਖ਼ਾਨ ਸਾਬ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਨੇ ‘ਧਰੁੰਧਰ’ ਫ਼ਿਲਮ ਦੇ ਲਈ ਗੀਤ ਗਾਏ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਖ਼ਾਨ ਸਾਬ ਨੇ ਕਈ ਹੋਰ ਹਿੱਟ ਗੀਤ ਵੀ ਗਾਏ ਹਨ । ਜਿਸ ‘ਚ ਪੈਗ ਮੋਟੇ ਮੋਟੇ ਲਾ ਕੇ ਹਾਣਦੀਏ, ਗੁਸਤਾਖੀਆਂ,ਤੂੰ ਸੱਜਣਾ ਰੱਬ ਦੇ ਨਾਂਅ ਵਰਗਾ, ਜ਼ਿੰਦਗੀ ਤੇਰੇ ਨਾਲ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ ।
_3d8996b99b2ba0d2524149d8434fc738_1280X720.webp)
ਖ਼ਾਨ ਸਾਬ ਦੀ ਨਿੱਜੀ ਜ਼ਿੰਦਗੀ
ਖ਼ਾਨ ਸਾਬ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਮਹੀਨਿਆਂ ‘ਚ ਉਨ੍ਹਾਂ ਨੇ ਬੜੇ ਉਤਰਾਅ ਚੜ੍ਹਾਅ ਵੇਖੇ ਹਨ । ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਹਮੇਸ਼ਾ ਦੇ ਲਈ ਗੁਆ ਦਿੱਤਾ ਹੈ। ਆਪਣੇ ਮਾਪਿਆਂ ਨੂੰ ਯਾਦ ਕਰਕੇ ਖ਼ਾਨ ਸਾਬ ਅਕਸਰ ਭਾਵੁਕ ਹੋ ਜਾਂਦੇ ਹਨ।