ਖ਼ਾਨ ਸਾਬ ਨੇ ਮੰਗੀ ਬਾਬਾ ਮਾਨ ਸਿੰਘ ਬੁੱਢਾ ਦਲ ਤੋਂ ਮੁਆਫ਼ੀ, ਜਾਣੋ ਬਾਬਾ ਮਾਨ ਸਿੰਘ ਨੇ ਕੀ ਕਿਹਾ

ਬੀਤੇ ਦਿਨੀਂ ਹਰਨੂਰ ਸਿੰਘ ਨਾਂਅ ਦੇ ਸ਼ਖਸ ਦਾ ਇੱਕ ਪੌਡਕਾਸਟ ਚੋਂ ਵੀਡੀਓ ਵਾਇਰਲ ਹੋਇਆ ਸੀ ।ਜਿਸ ‘ਚ ਹਰਨੂਰ ਸਿੰਘ ਨਾਮਕ ਸ਼ਖਸ ਨੇ ਇਲਜ਼ਾਮ ਲਗਾਇਆ ਸੀ ਕਿ ਖ਼ਾਨ ਸਾਬ ਨੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ।

By  Shaminder Kaur Kaler June 3rd 2026 01:51 PM

ਬੀਤੇ ਦਿਨੀਂ ਹਰਨੂਰ ਸਿੰਘ ਨਾਂਅ ਦੇ ਸ਼ਖਸ ਦਾ ਇੱਕ ਪੌਡਕਾਸਟ ਚੋਂ ਵੀਡੀਓ ਵਾਇਰਲ ਹੋਇਆ ਸੀ ।ਜਿਸ ‘ਚ ਹਰਨੂਰ ਸਿੰਘ ਨਾਮਕ ਸ਼ਖਸ ਨੇ ਇਲਜ਼ਾਮ ਲਗਾਇਆ ਸੀ ਕਿ ਖ਼ਾਨ ਸਾਬ ਨੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਤੋਂ ਬਾਅਦ ਇਸ ਮਾਮਲੇ ‘ਚ ਬਾਬਾ ਮਾਨ ਸਿੰਘ ਬੁੱਢਾ ਦਲ ਨੇ ਕਾਰਵਾਈ ਕਰਦੇ ਹੋਏ ਤੁਰੰਤ ਖ਼ਾਨ ਸਾਬ ਨੂੰ ਇਸ ਮਾਮਲੇ ‘ਚ ਸਪੱਸ਼ਟੀਕਰਨ ਦੇਣ ਲਈ ਕਿਹਾ ਸੀ। ਹੁਣ ਖ਼ਾਨ ਸਾਬ ਬਾਬਾ ਮਾਨ ਸਿੰਘ ਕੋਲ ਹੋ ਕੇ ਆਏ ਹਨ।ਬਾਬਾ ਮਾਨ ਸਿੰਘ ਨੇ ਗਾਇਕ ਨਾਲ ਹੋਈਆਂ ਗੱਲਾਂ ਬਾਰੇ ਖੁਲਾਸਾ ਕੀਤਾ ਹੈ। 


 ਇਸ ਦੇ ਨਾਲ ਹੀ ਬਾਬਾ ਮਾਨ ਸਿੰਘ ਨੇ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ । ਉਨ੍ਹਾਂ ਨੇ ਕਿਹਾ ਕਿ ਹੁਣ ਹਰਨੂਰ ਸਿੰਘ ਜਲਦ ਹੀ ਸਬੂਤਾਂ ਸਮੇਤ ਸਾਡੇ ਕੋਲ ਪਹੁੰਚ ਕਰੇ। ਕਿਉਂਕਿ ਉਹ ਹਾਲੇ ਤੱਕ ਸਾਡੇ ਤੱਕ ਨਹੀਂ ਪਹੁੰਚਿਆ ਹੈ।ਇਸ ਦੇ ਨਾਲ ਹੀ ਬਾਬਾ ਮਾਨ ਸਿੰਘ ਨੇ ਕਿਹਾ ਕਿ ਜੇ ਕਿਸੇ ਤਰ੍ਹਾਂ ਦੇ ਧਰਮ ਪਰਿਵਰਤਨ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਹ ਕਾਰਵਾਈ ਕਰਨਗੇ । 

ਖ਼ਾਨ ਸਾਬ ਦਾ ਵਰਕ ਫ੍ਰੰਟ 

ਖ਼ਾਨ ਸਾਬ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਹਾਲ ਹੀ ‘ਚ ਉਹਨਾਂ ਦਾ ਇੱਕ ਗੀਤ ‘ਧਰੁੰਧਰ’ ਫ਼ਿਲਮ ‘ਚ ਰਿਲੀਜ਼ ਹੋਇਆ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਭਰਪੂਰ ਪਿਆਰ ਮਿਲਿਆ ਹੈ।

© Copyright Galactic Television & Communications Pvt. Ltd. 2026. All rights reserved.