ਖ਼ਾਨ ਸਾਬ ਨੇ ਦੱਸਿਆ ਅੱਖਾਂ ‘ਚ ਕਿਉਂ ਪਾਉਂਦੇ ਨੇ ਸੁਰਮਾ, ਸੁਰਮਾ ਪਾਉਣ ਦੇ ਫਾਇਦੇ ਵੀ ਦੱਸੇ
ਖ਼ਾਨ ਸਾਬ ਨੂੰ ਅਕਸਰ ਤੁਸੀਂ ਅੱਖਾਂ ‘ਚ ਸੁਰਮਾ ਪਾਇਆ ਵੇਖਦੇ ਹੋ ।ਖ਼ਾਨ ਸਾਬ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਅੱਖਾਂ ‘ਚ ਸੁਰਮਾ ਪਾਏ ਹੋਏ ਦਿਖਾਈ ਦੇ ਰਹੇ ਹਨ ਅਤੇ ਦੱਸ ਰਹੇ ਹਨ ਕਿ ਉਹ ਅੱਖਾਂ ‘ਚ ਸੁਰਮਾ ਕਿਉਂ ਪਾਉਂਦੇ ਹਨ । ਖ਼ਾਨ ਸਾਬ ਇਸ ਵੀਡੀਓ ‘ਚ ਦੱਸ ਰਹੇ ਹਨ ਕਿ ‘ਸੁਰਮਾ ਪਾਉਣਾ ਸੁੰਨਤ ਆ।ਹਜ਼ੂਰ ਪਾਕ ਵੀ ਇਹ ਸੁਰਮਾ ਪਾਉਂਦੇ ਹੁੰਦੇ ਸਨ ।
ਖ਼ਾਨ ਸਾਬ (Khan Saab) ਨੂੰ ਅਕਸਰ ਤੁਸੀਂ ਅੱਖਾਂ ‘ਚ ਸੁਰਮਾ ਪਾਇਆ ਵੇਖਦੇ ਹੋ ।ਖ਼ਾਨ ਸਾਬ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਅੱਖਾਂ ‘ਚ ਸੁਰਮਾ ਪਾਏ ਹੋਏ ਦਿਖਾਈ ਦੇ ਰਹੇ ਹਨ ਅਤੇ ਦੱਸ ਰਹੇ ਹਨ ਕਿ ਉਹ ਅੱਖਾਂ ‘ਚ ਸੁਰਮਾ ਕਿਉਂ ਪਾਉਂਦੇ ਹਨ । ਖ਼ਾਨ ਸਾਬ ਇਸ ਵੀਡੀਓ ‘ਚ ਦੱਸ ਰਹੇ ਹਨ ਕਿ ‘ਸੁਰਮਾ ਪਾਉਣਾ ਸੁੰਨਤ ਆ।ਹਜ਼ੂਰ ਪਾਕ ਵੀ ਇਹ ਸੁਰਮਾ ਪਾਉਂਦੇ ਹੁੰਦੇ ਸਨ ।
_3d8996b99b2ba0d2524149d8434fc738_1280X720.webp)
ਇੱਕ ਤਾਂ ਅੱਖਾਂ ਇਸ ਦੇ ਨਾਲ ਸਾਫ਼ ਰਹਿੰਦੀਆਂ ਹਨ । ਇਸ ਦੇ ਨਾਲ ਹੀ ਸੁਰਮਾ ਅੱਖਾਂ ਚੋਂ ਧੂੜ ਮਿੱਟੀ ਕੱਢਣ ਦਾ ਵੀ ਕੰਮ ਵੀ ਕਰਦਾ ਹੈ। ਖ਼ਾਨ ਸਾਬ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।ਦੱਸ ਦਈਏ ਕਿ ਖ਼ਾਨ ਸਾਬ ਇਨ੍ਹੀਂ ਦਿਨੀਂ ਫ਼ਿਲਮ ‘ਧਰੁੰਧਰ’ ‘ਚ ਗਾਏ ਗੀਤ ‘ਜ਼ੁਰਮ ਸਿਰਫ਼ ਇਤਨਾ ਹੈ’ ਨੂੰ ਲੈ ਕੇ ਚਰਚਾ ‘ਚ ਹਨ ।

ਪੰਜਾਬੀ ਸੱਭਿਆਚਾਰ ‘ਚ ਸੁਰਮੇ ਦਾ ਮਹੱਤਵ
ਪੰਜਾਬੀ ਸੱਭਿਆਚਾਰ ਦਾ ਸੁਰਮੇ ‘ਚ ਬਹੁਤ ਜ਼ਿਆਦਾ ਮਹੱਤਵ ਹੈ। ਵਿਆਹ ਦੀਆਂ ਰਸਮਾਂ ਵੇਲੇ ਇੱਕ ਸੁਰਮੇ ਦੀ ਵੀ ਰਸਮ ਹੁੰਦੀ ਹੈ। ਜਿਸ ‘ਚ ਭਾਬੀ ਆਪਣੇ ਦਿਓਰ ਨੂੰ ਸੁਰਮਾ ਪਾਉਂਦੀ ਹੈ। ਸੁਰਮੇ ਤੇ ਕਈ ਗੀਤ ਵੀ ਹਨ ਅਤੇ ਬੋਲੀਆਂ ‘ਚ ਵੀ ਸੁਰਮੇ ਦਾ ਜ਼ਿਕਰ ਕੁਝ ਇਸ ਤਰ੍ਹਾਂ ਆਉਂਦਾ ਹੈ। ‘ਸੁਰਮਾ ਪੰਜ ਰੱਤੀਆਂ ਕਿਹੜੇ ਸ਼ੌਂਕ ਨੂੰ ਪਾਉਂਦੀ’। ਮਾਂਵਾਂ ਆਪਣੇ ਛੋਟੇ-ਛੋਟੇ ਬੱਚਿਆਂ ਦੀਆਂ ਅੱਖਾਂ ‘ਚ ਸੁਰਮਾ ਜ਼ਰੂਰ ਪਾਉਂਦੀਆਂ ਹਨ । ਕਿਉਂਕਿ ਇੱਕ ਤਾਂ ਬੱਚਿਆਂ ਦੀਆਂ ਅੱਖਾਂ ਨਰੋਈਆਂ ਰਹਿੰਦੀਆਂ ਹਨ ਅਤੇ ਦੂਜਾ ਅੱਖਾਂ ਦੀ ਖੂਬਸੂਰਤੀ ਵੀ ਵਧਦੀ ਹੈ।