ਖ਼ਾਨ ਸਾਬ ਨੇ ਲਈ ਨਵੀਂ ਫਾਰਚੂਨਰ ਗੱਡੀ, ਨਵੀਂ ਗੱਡੀ ਲੈ ਕੇ ਸਭ ਤੋਂ ਪਹਿਲਾਂ ਮਾਪਿਆਂ ਦੀ ਕਬਰ ‘ਤੇ ਪਹੁੰਚੇ
ਗਾਇਕ ਖ਼ਾਨ ਸਾਬ ਨੇ ਨਵੀਂ ਫਾਰਚੂਨਰ ਗੱਡੀ ਖਰੀਦੀ ਹੈ। ਜਿਸ ਦਾ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਸ਼ੁਕਰ ਹੈ…ਹੁਣ ਬੇਬੇ ਬਾਪੂ ਦੇ ਸੁਫ਼ਨੇ ਈ ਪੂਰੇ ਕਰਨੇ ਇਨਸ਼ਾ ਅੱਲ੍ਹਾ”। ਇਸ ਵੀਡੀਓ ਨੂੰ ਜਿਉਂ ਹੀ ਖ਼ਾਨ ਸਾਬ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ
ਗਾਇਕ ਖ਼ਾਨ ਸਾਬ ਨੇ ਨਵੀਂ ਫਾਰਚੂਨਰ ਗੱਡੀ ਖਰੀਦੀ ਹੈ। ਜਿਸ ਦਾ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਸ਼ੁਕਰ ਹੈ…ਹੁਣ ਬੇਬੇ ਬਾਪੂ ਦੇ ਸੁਫ਼ਨੇ ਈ ਪੂਰੇ ਕਰਨੇ ਇਨਸ਼ਾ ਅੱਲ੍ਹਾ”। ਇਸ ਵੀਡੀਓ ਨੂੰ ਜਿਉਂ ਹੀ ਖ਼ਾਨ ਸਾਬ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।ਇਸ ਵੀਡੀਓ ਤੇ ਕਈ ਸੈਲੀਬ੍ਰੇਟੀਜ਼ ਨੇ ਵੀ ਕਮੈਂਟ ਕਰਦੇ ਹੋਏ ਵਧਾਈ ਦਿੱਤੀ ਹੈ।ਆਪਣੀ ਨਵੀਂ ਗੱਡੀ ਲੈ ਕੇ ਖ਼ਾਨ ਸਾਬ ਸਭ ਤੋਂ ਪਹਿਲਾਂ ਆਪਣੇ ਮਾਪਿਆਂ ਦੀ ਕਬਰ ‘ਤੇ ਪਹੁੰਚੇ ਅਤੇ ਮੱਥਾ ਟੇਕਿਆ।
_3d8996b99b2ba0d2524149d8434fc738_1280X720.webp)
ਖ਼ਾਨ ਸਾਬ ਦਾ ਵਰਕ ਫਰੰਟ
ਖ਼ਾਨ ਸਾਬ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਹ ‘ਧਰੁੰਧਰ’ ਫ਼ਿਲਮ ‘ਚ ਗਾਏ ਆਪਣੇ ਗੀਤ ਨੂੰ ਲੈ ਕੇ ਚਰਚਾ ‘ਚ ਹਨ। ਉਨ੍ਹਾਂ ਦੇ ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਹੋਰ ਵੀ ਕਈ ਗੀਤ ਰਿਲੀਜ਼ ਹੋਏ ਹਨ । ਜਿਸ ‘ਚ ਕਈ ਧਾਰਮਿਕ ਸ਼ਬਦ ਵੀ ਹਨ । ਉਨ੍ਹਾਂ ਨੇ ਮੂਲ ਮੰਤਰ ਵੀ ਗਾਇਆ ਹੈ ਜਿਸ ਨੂੰ ਸਰੋਤਿਆਂ ਦਾ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ।
ਖ਼ਾਨ ਸਾਬ ਦੀ ਨਿੱਜੀ ਜ਼ਿੰਦਗੀ
ਖ਼ਾਨ ਸਾਬ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਜ਼ਿੰਦਗੀ ਕਾਫੀ ਉਤਰਾਅ ਚੜਾਅ ਵਾਲੀ ਰਹੀ ਹੈ । ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੀ ਆਪਣੇ ਮਾਪਿਆਂ ਨੂੰ ਗੁਆਇਆ ਹੈ। ਪਹਿਲਾਂ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋਇਆ ਸੀ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਦੇ ਪਿਤਾ ਜੀ ਵੀ ਇਸ ਜਹਾਨ ਤੋਂ ਰੁਖਸਤ ਹੋ ਗਏ ਸਨ ।