ਕਰਣ ਔਜਲਾ ਦਾ ਦਿਲ ਕਰਦਾ ਹੈ ਪਿੰਡ ਘਰਾਲੇ ਜਾਣ ਨੂੰ, ਵੀਡੀਓ ਕੀਤਾ ਸਾਂਝਾ
ਇਨਸਾਨ ਭਾਵੇਂ ਦੁਨੀਆ ਦੇ ਕਿਸੇ ਵੀ ਕੋਈ ਵੀ ਕੋਨੇ ‘ਚ ਚਲਾ ਜਾਵੇ ਪਰ ਉਹ ਆਪਣੀਆਂ ਜੜ੍ਹਾਂ ਨੂੰ ਨਹੀਂ ਭੁੱਲਦਾ । ਕਰਣ ਔਜਲਾ ਅੱਜ ਵਿਸ਼ਵ ਪੱਧਰ ਦਾ ਸਟਾਰ ਬਣ ਚੁੱਕੇ ਹਨ । ਪਰ ਉਨ੍ਹਾਂ ਨੂੰ ਆਪਣੇ ਪਿੰਡ ਦੀ ਯਾਦ ਬਹੁਤ ਜ਼ਿਆਦਾ ਆਉਂਦੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨੀ ਵਾਰ ਪਿੰਡ ਆਉਂਦਾ ਤਾਂ ਦਿਲ ਕਰਦਾ ਹੈ ਇੱਥੇ ਹੀ ਆਉਂਦਾ ਰਹਾਂ।
ਇਨਸਾਨ ਭਾਵੇਂ ਦੁਨੀਆ ਦੇ ਕਿਸੇ ਵੀ ਕੋਈ ਵੀ ਕੋਨੇ ‘ਚ ਚਲਾ ਜਾਵੇ ਪਰ ਉਹ ਆਪਣੀਆਂ ਜੜ੍ਹਾਂ ਨੂੰ ਨਹੀਂ ਭੁੱਲਦਾ । ਕਰਣ ਔਜਲਾ ਅੱਜ ਵਿਸ਼ਵ ਪੱਧਰ ਦਾ ਸਟਾਰ ਬਣ ਚੁੱਕੇ ਹਨ । ਪਰ ਉਨ੍ਹਾਂ ਨੂੰ ਆਪਣੇ ਪਿੰਡ ਦੀ ਯਾਦ ਬਹੁਤ ਜ਼ਿਆਦਾ ਆਉਂਦੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨੀ ਵਾਰ ਪਿੰਡ ਆਉਂਦਾ ਤਾਂ ਦਿਲ ਕਰਦਾ ਹੈ ਇੱਥੇ ਹੀ ਆਉਂਦਾ ਰਹਾਂ।ਜਿਸ ਤੋਂ ਲੱਗਦਾ ਹੈ ਕਿ ਉਹ ਆਪਣੇ ਪਿੰਡ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਹਨ ।ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।

ਕਰਣ ਔਜਲਾ ਦਾ ਵਰਕ ਫ੍ਰੰਟ
ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਹਾਲ ਹੀ ‘ਚ ਚੰਡੀਗੜ੍ਹ ‘ਚ ਸ਼ੋਅ ਕੀਤਾ ਸੀ ।

ਜਿਸ ‘ਚ ਵੱਡੀ ਗਿਣਤੀ ‘ਚ ਸਰੋਤੇ ਉਨ੍ਹਾਂ ਨੂੰ ਸੁਣਨ ਦੇ ਲਈ ਪਹੁੰਚੇ ਸਨ । ਉਨ੍ਹਾਂ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਫ਼ਿਲਮਾਂ ਦੇ ਲਈ ਵੀ ਕਈ ਗੀਤ ਗਾਏ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਮੈਕਸੀਕੋ ਕੋਕਾ, ਐਡਮਾਇਰ ਯੂ, ਚੁੰਨੀ ਮੇਰੀ ਰੰਗ ਦੇ ਲਲਾਰੀਆ ਮੇਰੀ ਸਣੇ ਕਈ ਹਿੱਟ ਗੀਤ ਗਾਏ ਹਨ।