ਕਰਣ ਔਜਲਾ ਨੂੰ ਜੂਨੋ ਅਵਾਰਡ ਦੇ ਲਈ ਕੀਤਾ ਗਿਆ ਨਾਮਜ਼ਦ, ਜਸਟਿਨ ਬੀਬਰ ਵਰਗੇ ਸੁਪਰ ਸਟਾਰਸ ਨਾਲ ਹੋਵੇਗਾ ਮੁਕਾਬਲਾ

ਕਰਣ ਔਜਲਾ ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ।ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਆਪਣੀ ਵਧੀਆ ਗਾਇਕੀ ਦੇ ਕਾਰਨ ਕਰਣ ਔਜਲਾ ਨੂੰ ਕਈ ਅਵਾਰਡ ਮਿਲ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ 2026 ‘ਚ ਜੂਨੋ ਅਵਾਰਡ ਦੇ ਲਈ ਨਾਮਜ਼ਦ ਕੀਤਾ ਗਿਆ ਹੈ।

By  Shaminder Kaur Kaler January 31st 2026 01:58 PM

ਕਰਣ ਔਜਲਾ ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ।ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਆਪਣੀ ਵਧੀਆ ਗਾਇਕੀ ਦੇ ਕਾਰਨ ਕਰਣ ਔਜਲਾ ਨੂੰ ਕਈ ਅਵਾਰਡ ਮਿਲ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ  2026 ‘ਚ ਜੂਨੋ ਅਵਾਰਡ ਦੇ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਾਇਕ ਸ਼ੁਭ ਨੂੰ ਵੀ ਜੂਨੋ ਅਵਾਰਡ ਦੇ ਲਈ ਨਾਮਜ਼ਦ ਕੀਤਾ ਗਿਆ ਹੈ। 


ਕਰਣ ਔਜਲਾ ਦਾ ਵਰਕ ਫ੍ਰੰਟ 

ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ। ਇੰਡਸਟਰੀ ‘ਚ ਉਹ ਹਿੱਟ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਜਾਣੇ ਜਾਂਦੇ ਹਨ। 


ਕਰਣ ਔਜਲਾ ਦੀ ਨਿੱਜੀ ਜ਼ਿੰਦਗੀ 

ਕਰਣ ਔਜਲਾ ਦੀ ਨਿੱਜੀ ਜ਼ਿੰਦਗੀ ਕਰੀਏ ਤਾਂ ਉਨ੍ਹਾਂ ਨੇ ਪਲਕ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਹੈ । ਵਿਆਹ ਤੋਂ ਬਾਅਦ ਕਰਣ ਔਜਲਾ ਪਤਨੀ ਦੇ ਨਾਲ ਦੁਬਈ ‘ਚ ਸੈਟਲ ਹੋ ਗਏ ਹਨ ।ਬੀਤੇ ਦਿਨੀਂ ਉਨ੍ਹਾਂ ਦੀ ਜ਼ਿੰਦਗੀ ‘ਚ ਉਸ ਵੇਲੇ ਭੂਚਾਲ ਆ ਗਿਆ ਸੀ, ਜਦੋਂ ਇੱਕ ਵਿਦੇਸ਼ੀ ਮਹਿਲਾ ਨੇ ਉਨ੍ਹਾਂ ਦੇ ਨਾਲ ਰਿਸ਼ਤੇ ਹੋਣ ਦਾ ਇਲਜ਼ਾਮ ਲਗਾਇਆ ਸੀ । 


© Copyright Galactic Television & Communications Pvt. Ltd. 2026. All rights reserved.