ਪੰਜਾਬ ‘ਚ ਕਿਸੇ ਵਿਆਹ ‘ਚ ਸ਼ਿਰਕਤ ਕਰਨ ਪਹੁੰਚੇ ਕਪਿਲ ਸ਼ਰਮਾ, ਵੀਡੀਓ ਆਇਆ ਸਾਹਮਣੇ

ਕਪਿਲ ਸ਼ਰਮਾ ਪੰਜਾਬ ਪਹੁੰਚੇ ਹੋਏ ਹਨ । ਇਸ ਮੌਕੇ ‘ਤੇ ਉਨ੍ਹਾਂ ਨੇ ਇੱਕ ਵਿਆਹ ਸਮਾਰੋਹ ‘ਚ ਸ਼ਿਰਕਤ ਕੀਤੀ । ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਸ਼ਰਮਾ ਲਾੜੇ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਬਾਅਦ ਉਹ ਲਾੜੀ ਨੂੰ ਵੀ ਮਿਲਦੇ ਹਨ ।

By  Shaminder Kaur Kaler February 21st 2026 10:12 AM

ਕਪਿਲ ਸ਼ਰਮਾ (Kapil Sharma) ਪੰਜਾਬ ਪਹੁੰਚੇ ਹੋਏ ਹਨ । ਇਸ ਮੌਕੇ ‘ਤੇ ਉਨ੍ਹਾਂ ਨੇ ਇੱਕ ਵਿਆਹ ਸਮਾਰੋਹ ‘ਚ ਸ਼ਿਰਕਤ ਕੀਤੀ । ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਸ਼ਰਮਾ ਲਾੜੇ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਬਾਅਦ ਉਹ ਲਾੜੀ ਨੂੰ ਵੀ ਮਿਲਦੇ ਹਨ । ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। ਕਪਿਲ ਸ਼ਰਮਾ ਨੂੰ ਵੇਖ ਕੇ ਵਿਆਹ ਸਮਾਰੋਹ ‘ਚ ਮੌਜੂਦ ਮਹਿਮਾਨ ਵੀ ਬਹੁਤ ਖੁਸ਼ ਨਜ਼ਰ ਆਏ । ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।


ਕਪਿਲ ਸ਼ਰਮਾ ਦਾ ਵਰਕ ਫ੍ਰੰਟ 

ਕਪਿਲ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਮਨੋਰੰਜਨ ਜਗਤ ‘ਚ ਸਰਗਰਮ ਹਨ ਅਤੇ ਆਪਣੇ ਕਾਮੇਡੀ ਸ਼ੋਅ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਅਤ ਨਿੱਜੀ ਚੈਨਲ ‘ਤੇ ਛੋਟੀਆਂ ਮੋਟੀਆਂ ਸਕਿੱਟਾਂ ਦੇ ਨਾਲ ਕੀਤੀ ਸੀ ।


ਜਿਸ ਤੋਂ ਬਾਅਦ ਉਨ੍ਹਾਂ ਨੇ ਲਾਫਟਰ ਚੈਲੇਂਜ ‘ਚ ਭਾਗ ਲਿਆ ਅਤੇ ਇੱਕ ਤੋਂ ਬਾਅਦ ਇੱਕ ਕਾਮੇਡੀ ਪੰਚਸ ਦੇ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਈਆਂ । ਕਪਿਲ ਨੇ ਜਿੱਥੇ ਕਾਮੇਡੀ ਦੇ ਨਾਲ ਦਿਲ ਜਿੱਤਿਆ, ਉੱਥੇ ਹੀ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ।

 

© Copyright Galactic Television & Communications Pvt. Ltd. 2026. All rights reserved.