ਕੰਵਰ ਗਰੇਵਾਲ ਨੇ ਆਪਣੀ ਭੈਣ ਨੂੰ ਦੇ ਦਿੱਤਾ ਸੀ ਆਪਣਾ ਨਵਜਾਤ ਪੁੱਤਰ, 18 ਸਾਲ ਤੱਕ ਭੈਣ ਦੇ ਘਰ ਨਹੀਂ ਸੀ ਹੋਈ ਔਲਾਦ, ਜਾਣੋ ਪੂਰਾ ਕਿੱਸਾ
ਕੰਵਰ ਗਰੇਵਾਲ ਦੀ ਭੈਣ ਦੇ ਘਰ ਅਠਾਰਾਂ ਸਾਲ ਤੱਕ ਕੋਈ ਔਲਾਦ ਨਹੀਂ ਸੀ ਹੋਈ ਅਤੇ ਇਸ ਤੋਂ ਬਾਅਦ ਗਾਇਕ ਨੇ ਆਪਣੇ ਘਰ ਪੈਦਾ ਹੋਏ ਪੁੱਤਰ ਨੂੰ ਪੈਦਾ ਹੁੰਦੇ ਹੀ ਆਪਣੀ ਭੈਣ ਨੂੰ ਸੌਂਪ ਦਿੱਤਾ ਸੀ। ਕੰਵਰ ਗਰੇਵਾਲ ਦੀ ਭੈਣ ਆਪਣੇ ਭਤੀਜੇ ਨੂੰ ਆਪਣਾ ਪੁੱਤਰ ਬਣਾ ਕੇ ਘਰ ਲੈ ਆਏ ।
ਕੰਵਰ ਗਰੇਵਾਲ (Kanwar Grewal) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਪਰ ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਉਨ੍ਹਾਂ ਨੂੰ ਲੰਮਾ ਸਮਾਂ ਸੰਘਰਸ਼ ਕਰਨਾ ਪਿਆ ਸੀ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਨਾਲ ਜੁੜਿਆ ਕਿੱਸਾ ਦੱਸਣ ਜਾ ਰਹੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਆਪਣਾ ਬੱਚਾ ਆਪਣੀ ਭੈਣ ਨੂੰ ਦੇਣਾ ਪਿਆ ਸੀ । ਆਪਣੇ ਨਵਜਾਤ ਬੱਚੇ ਨੂੰ ਕਿਸੇ ਦੇ ਸਪੁਰਦ ਕਰ ਦੇਣਾ ਇਸ ਲਈ ਬਹੁਤ ਵੱਡਾ ਦਿਲ ਚਾਹੀਦਾ ਹੈ। ਭਾਵੇਂ ਉਹ ਆਪਣੀ ਭੈਣ ਨੂੰ ਕਿਉਂ ਨਾ ਦੇਣਾ ਹੋਵੇ ।ਕਿਸੇ ਮਾਂ ਦੇ ਲਈ ਇਹ ਸਭ ਤੋਂ ਔਖਾ ਹੁੰਦਾ ਹੈ ਕਿ ਆਪਣੇ ਢਿੱਡੋਂ ਜੰਮੀ ਔਲਾਦ ਨੂੰ ਕਿਸੇ ਹੋਰ ਦੀ ਝੋਲੀ ਪਾ ਦੇਣਾ ।

18 ਸਾਲ ਤੱਕ ਨਹੀਂ ਹੋਈ ਔਲਾਦ
ਕੰਵਰ ਗਰੇਵਾਲ ਦੀ ਭੈਣ ਦੇ ਘਰ ਅਠਾਰਾਂ ਸਾਲ ਤੱਕ ਕੋਈ ਔਲਾਦ ਨਹੀਂ ਸੀ ਹੋਈ ਅਤੇ ਇਸ ਤੋਂ ਬਾਅਦ ਗਾਇਕ ਨੇ ਆਪਣੇ ਘਰ ਪੈਦਾ ਹੋਏ ਪੁੱਤਰ ਨੂੰ ਪੈਦਾ ਹੁੰਦੇ ਹੀ ਆਪਣੀ ਭੈਣ ਨੂੰ ਸੌਂਪ ਦਿੱਤਾ ਸੀ। ਕੰਵਰ ਗਰੇਵਾਲ ਦੀ ਭੈਣ ਆਪਣੇ ਭਤੀਜੇ ਨੂੰ ਆਪਣਾ ਪੁੱਤਰ ਬਣਾ ਕੇ ਘਰ ਲੈ ਆਏ । ਇਸ ਬਾਰੇ ਕੰਵਰ ਗਰੇਵਾਲ ਨੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ।

ਸੰਘਰਸ਼ਾਂ ਭਰੀ ਰਹੀ ਜ਼ਿੰਦਗੀ
ਕੰਵਰ ਗਰੇਵਾਲ ਦੀ ਨਿੱਜੀ ਜ਼ਿਦੰਗੀ ਦੀ ਗੱਲ ਕਰੀਏ ਤਾਂ ਉਹ ਕਾਫੀ ਸੰਘਰਸ਼ ਭਰੀ ਰਹੀ ਹੈ। ਕੰਵਰ ਗਰੇਵਾਲ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਮਕਾਨ ਤਾਂ ਸੀ, ਪਰ ਉਸ ਨੂੰ ਦਰਵਾਜ਼ੇ ਨਹੀਂ ਸਨ ਲੱਗੇ ਅਤੇ ਕਈ ਵਾਰ ਉਹ ਪੱਲੀਆਂ ਦੇ ਨਾਲ ਢੱਕ ਕੇ ਦਰਵਾਜ਼ੇ ਦਾ ਕੰਮ ਸਾਰਦੇ ਹੁੰਦੇ ਸਨ।