‘ਕਣਕਾਂ ਦੇ ਓਹਲੇ’ ਫ਼ਿਲਮ ਦਾ ਟੀਜ਼ਰ ਜਾਰੀ, ਰਿਸ਼ਤਿਆਂ ਦੇ ਨਿੱਘ ਨੂੰ ਦਰਸਾਉਂਦੀ ਹੈ ਫ਼ਿਲਮ
ਗੁਰਪ੍ਰੀਤ ਘੁੱਗੀ ਅਤੇ ਤਾਨੀਆ ਜਲਦ ਹੀ ਆਪਣੀ ਫ਼ਿਲਮ ‘ਕਣਕਾਂ ਦੇ ਓਹਲੇ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਰਿਸ਼ਤਿਆਂ ਦੇ ਨਿੱਘ, ਪਿਆਰ ਨੂੰ ਦਰਸਾਉਂਦੀ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਜਿਸ ‘ਚ ਤਾਨੀਆ ਅਤੇ ਗੁਰਪ੍ਰੀਤ ਘੁੱਗੀ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਫ਼ਿਲਮ ਦੇ ਟੀਜ਼ਰ ‘ਚ ਬਾਲ ਕਲਾਕਾਰ ਵੀ ਦਿਖਾਈ ਦੇ ਰਹੇ ਹਨ।
ਗੁਰਪ੍ਰੀਤ ਘੁੱਗੀ ਅਤੇ ਤਾਨੀਆ ਜਲਦ ਹੀ ਆਪਣੀ ਫ਼ਿਲਮ ‘ਕਣਕਾਂ ਦੇ ਓਹਲੇ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਰਿਸ਼ਤਿਆਂ ਦੇ ਨਿੱਘ, ਪਿਆਰ ਨੂੰ ਦਰਸਾਉਂਦੀ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਜਿਸ ‘ਚ ਤਾਨੀਆ ਅਤੇ ਗੁਰਪ੍ਰੀਤ ਘੁੱਗੀ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਫ਼ਿਲਮ ਦੇ ਟੀਜ਼ਰ ‘ਚ ਬਾਲ ਕਲਾਕਾਰ ਵੀ ਦਿਖਾਈ ਦੇ ਰਹੇ ਹਨ।ਫ਼ਿਲਮ ਦੇ ਟੀਜ਼ਰ ‘ਚ ਤਾਨੀਆ ਦਾ ਬਾਲ ਰੂਪ ਦਿਖਾਈ ਦੇ ਰਿਹਾ ਹੈ ਅਤੇ ਗੁਰਪ੍ਰੀਤ ਘੁੱਗੀ ਤਾਨੀਆ ਦੇ ਪਿਤਾ ਦੇ ਰੂਪ ‘ਚ ਨਜ਼ਰ ਆ ਰਹੇ ਹਨ।

ਟੀਜ਼ਰ ‘ਚ ਇੱਕ ਧੀ ਦਾ ਪਿਤਾ ਦੇ ਨਾਲ ਪਿਆਰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਧੀ ਦਾ ਪਿਤਾ ਲਈ ਪਿਆਰ ਸਾਰੀ ਉਮਰ ਉਵੇਂ ਹੀ ਰਹਿੰਦਾ ਹੈ। ਜਿਵੇਂ ਉਹ ਬਾਲਪਣ ਤੋਂ ਪਿਤਾ ਦੇ ਨਾਲ ਪਿਆਰ ਕਰਦੀ ਹੈ। ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਤਾਨੀਆ ਤੋਂ ਇਲਾਵਾ, ਰੁਪਿੰਦਰ ਰੂਪੀ,ਕਿਸ਼ਤੂ ਕੇ, ਸੰਜੀਵ ਅੱਤਰੀ, ਰਾਜ ਧਾਲੀਵਾਲ ਤੇ ਤਰਸੇਮ ਪੌਲ ਨਜ਼ਰ ਆਉਣਗੇ ।

ਫ਼ਿਲਮ ਨੂੰ ਸ਼ਾਲੀਕਾ ਵਧਵਾ ਤੇ ਹਰਸ਼ ਕਿਸ਼ੋਰ ਵਧਵਾ ਦੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਡਾਇਰੈਕਸ਼ਨ ਤਜਿੰਦਰ ਸਿੰਘ ਦੇ ਵੱਲੋਂ ਕੀਤੀ ਗਈ ਹੇ। ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਦੇ ਵੱਲੋਂ ਲਿਖੀ ਗਈ ਹੈ। ਇਹ ਫ਼ਿਲਮ ਇਸੇ ਮਹੀਨੇ ਇੱਕਤੀ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦਰਸ਼ਕ ਵੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਫ਼ਿਲਹਾਲ ਫ਼ਿਲਮ ਦਾ ਟੀਜ਼ਰ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ।