ਕੇ.ਐੱਸ.ਮੱਖਣ ਦਾ ਪੁੱਤਰ ਏਕਮ ਸਿੰਘ ਗੱਖਰ ਪਹੁੰਚਿਆ ਅਖਾੜੇ ‘ਚ, ਕਬੱਡੀ ਖਿਡਾਰੀ ਨੇ ਸਾਂਝਾ ਕੀਤਾ ਵੀਡੀਓ

ਕੇ.ਐੱਸ ਮੱਖਣ ਦਾ ਬੇਟਾ ਏਕਮ ਸਿੰਘ ਗੱਖਰ ਵੀ ਆਪਣੇ ਪਿਤਾ ਵਾਂਗ ਉੱਚਾ ਲੰਮਾ ਹੈ ਅਤੇ ਕਬੱਡੀ ਖੇਡਦਾ ਹੈ। ਏਕਮ ਸਿੰਘ ਅਖਾੜੇ ‘ਚ ਪਹੁੰਚਿਆ ਹੈ। ਜਿਸ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੇ ਐੱਸ ਮੱਖਣ ਦਾ ਪੁੱਤਰ ਅਖਾੜੇ ‘ਚ ਮਿਹਨਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ।

By  Shaminder Kaur Kaler March 11th 2026 01:45 PM

ਕੇ.ਐੱਸ ਮੱਖਣ (KS Makhan) ਦਾ ਬੇਟਾ ਏਕਮ ਸਿੰਘ ਗੱਖਰ (Ekam Singh Gakhar)  ਵੀ ਆਪਣੇ ਪਿਤਾ ਵਾਂਗ ਉੱਚਾ ਲੰਮਾ ਹੈ ਅਤੇ ਕਬੱਡੀ ਖੇਡਦਾ ਹੈ। ਏਕਮ ਸਿੰਘ ਅਖਾੜੇ ‘ਚ ਪਹੁੰਚਿਆ ਹੈ। ਜਿਸ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੇ ਐੱਸ ਮੱਖਣ ਦਾ ਪੁੱਤਰ ਅਖਾੜੇ ‘ਚ ਮਿਹਨਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਏਕਮ ਕਬੱਡੀ ਦੇ ਮੈਦਾਨ ‘ਚ ਆਪਣੇ ਜੌਹਰ ਦਿਖਾਉਂਦਾ ਹੈ ਅਤੇ ਆਪਣੇ ਪਿਤਾ ਦੇ ਨਾਲ ਵੀ ਉਹ ਅਕਸਰ ਵਰਜਿਸ਼ ਕਰਦਾ ਹੋਇਆ ਨਜ਼ਰ ਆਉਂਦਾ ਹੈ।


ਸੋਸ਼ਲ ਮੀਡੀਆ ‘ਤੇ ਏਕਮ ਗੱਖਰ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਏਕਮ ਆਪਣੇ ਪਿਤਾ ਵਾਂਗ ਉੱਚੇ ਲੰਮੇ ਕੱਦ ਕਾਠ ਦੇ ਹਨ ਅਤੇ ਉਨ੍ਹਾਂ ਦੀ ਆਵਾਜ਼ ਵੀ ਬਿਲਕੁਲ ਆਪਣੇ ਪਿਤਾ ਵਰਗੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਫੈਨਸ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅਖਾੜੇ ਵਿੱਚ ਏਕਮ ਸਿੰਘ ਗੱਖਰ ਦੀ ਹਾਜ਼ਰੀ ਨੂੰ ਲੈ ਕੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਦੇ ਰਹੇ ਹਨ ਅਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਫੈਨਸ ਵੱਲੋਂ ਵੱਡੀ ਗਿਣਤੀ ਵਿੱਚ ਦੇਖਿਆ ਅਤੇ ਪਸੰਦ ਕੀਤਾ ਜਾ ਰਿਹਾ ਹੈ। ਕਈ ਲੋਕਾਂ ਨੇ ਕਮੈਂਟ ਕਰਕੇ ਏਕਮ ਸਿੰਘ ਗੱਖਰ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ ਹੈ।

ਕੇ.ਐੱਸ.ਮੱਖਣ ਦਾ ਵਰਕ ਫ੍ਰੰਟ 

ਕੇ.ਐੱਸ. ਮੱਖਣ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਹਾਲ ਹੀ ‘ਚ ਉਹ ਇੱਕ ਪੌਡਕਾਸਟ ‘ਚ ਵੀ ਨਜ਼ਰ ਆਏ ਹਨ । ਜਿਸ ‘ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਕਈ ਕਿੱਸੇ ਸਾਂਝੇ ਕੀਤੇ ਸਨ । ਫ਼ਿਲਹਾਲ ਉਹ ਰਾਜਨੀਤੀ ‘ਚ ਵੀ ਪੈਰ ਰੱਖ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਚੁੱਕੇ ਹਨ।

© Copyright Galactic Television & Communications Pvt. Ltd. 2026. All rights reserved.