‘ਰਾਵਲਪਿੰਡੀ’ ਗੀਤ ਨੂੰ ਸ਼ੂਟ ਕਰਨ ਦੇ ਲਈ ਜੋਸ਼ ਬਰਾੜ ਨੂੰ ਕਿੰਨੀ ਜ਼ਿਆਦਾ ਕਰਨੀ ਪਈ ਮਿਹਨਤ, ਗਾਇਕ ਨੇ ਵੀਡੀਓ ਕੀਤਾ ਸਾਂਝਾ

ਜੋਸ਼ ਬਰਾੜ ਦਾ ਹਾਲ ਹੀ ‘ਚ ‘ਰਾਵਲਪਿੰਡੀ’ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸ਼ੂਟ ਕਰਨ ਦੇ ਲਈ ਗਾਇਕ ਨੂੰ ਕਈ ਘੰਟਿਆਂ ਤੱਕ ਮਿਹਨਤ ਕਰਨੀ ਪਈ ਸੀ। ਗਾਇਕ ਦਾ ਕਹਿਣਾ ਹੈ ਕਿ ਇੱਕ ਸੈੱਟ ਤੋਂ ਦੂਜੇ ਸੈੱਟ ਤੱਕ ਜਾਣ ਦੇ ਲਈ ਉਨ੍ਹਾਂ ਨੂੰ ਬੜੀ ਭੱਜ ਦੌੜ ਕਰਨੀ ਪਈ ਸੀ। ਇੱਕ ਸੈੱਟ ਤੋਂ ਦੂਜੇ ਸੈੱਟ ‘ਤੇ ਉਨ੍ਹਾਂ ਨੂੰ ਜਾਣਾ ਪੈਂਦਾ ਸੀ ।

By  Shaminder Kaur Kaler April 8th 2026 03:25 PM -- Updated: April 8th 2026 03:28 PM

ਜੋਸ਼ ਬਰਾੜ (Josh Brar) ਦਾ ਹਾਲ ਹੀ ‘ਚ ‘ਰਾਵਲਪਿੰਡੀ’ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸ਼ੂਟ ਕਰਨ ਦੇ ਲਈ ਗਾਇਕ ਨੂੰ ਕਈ ਘੰਟਿਆਂ ਤੱਕ ਮਿਹਨਤ ਕਰਨੀ ਪਈ ਸੀ। ਗਾਇਕ ਦਾ ਕਹਿਣਾ ਹੈ ਕਿ ਇੱਕ ਸੈੱਟ ਤੋਂ ਦੂਜੇ ਸੈੱਟ ਤੱਕ ਜਾਣ ਦੇ ਲਈ ਉਨ੍ਹਾਂ ਨੂੰ ਬੜੀ ਭੱਜ ਦੌੜ ਕਰਨੀ ਪਈ ਸੀ। ਇੱਕ ਸੈੱਟ ਤੋਂ ਦੂਜੇ ਸੈੱਟ ‘ਤੇ ਉਨ੍ਹਾਂ ਨੂੰ ਜਾਣਾ ਪੈਂਦਾ ਸੀ । ਮਹਿਜ਼ ਡਾਂਸ ਦਾ ਇੱਕ ਸੈੱਟ ਕਰਨ ਦੇ ਲਈ ਉਹਨਾਂ ਨੂੰ ਦੂਜੇ ਸੈੱਟ ‘ਤੇ ਜਾਣਾ ਪੈਂਦਾ ਸੀ । ਉਨ੍ਹਾਂ ਨੇ ਕਿਹਾ ਕਿ ਇਸ ਗੀਤ ਨੂੰ ਸ਼ੂਟ ਕਰਨ ਦੇ ਲਈ ਪੰਦਰਾਂ ਸੋਲਾਂ ਘੰਟੇ ਕੰਮ ਕੀਤਾ ਸੀ ।


ਦੱਸ ਦਈਏ ਕਿ ‘ਸੁਪਰ ਸਟਾਰ’ ਟਾਈਟਲ ਹੇਠ ਜੋਸ਼ ਬਰਾੜ ਦੀ ਇੱਕ ਈਪੀ ਹੈ। ਜਿਸ ਦਾ ਇਹ ਗੀਤ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਭਰਵਾਂ ਹੁੰਗਾਰਾ ਮਿਲਿਆ ਹੈ। ਗੀਤ ਦੇ ਬੋਲ ਬੰਟੀ ਬੈਂਸ ਦੇ ਵੱਲੋਂ ਲਿਖੇ ਗਏ ਹਨ । ਫੀਚਰਿੰਗ ‘ਚ ਜੋਸ਼ ਬਰਾੜ ਦੇ ਨਾਲ ਕੁਲਮੀਤ ਭਾਰਗਵ ਨਜ਼ਰ ਆ ਰਹੀ ਹੈ। ਇਸ ਈਪੀ ‘ਚ ਹੋਰ ਵੀ ਕਈ ਗੀਤ ਆਉਣਗੇ । ਜਿਸ ਨੂੰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ । 


ਰਾਜ ਬਰਾੜ ਦੇ ਪੁੱਤਰ ਹਨ ਜੋਸ਼ ਬਰਾੜ 

ਜੋਸ਼ ਬਰਾੜ ਰਾਜ ਬਰਾੜ ਦੇ ਪੁੱਤਰ ਹਨ । ਉਹ ਹੁਣ ਤੱਕ ਕਈ ਹਿੱਟ ਗੀਤ ਗਾ ਚੁੱਕੇ ਹਨ। ਜਿਸ ‘ਚ ਤੇਰਾ ਬਿਨਾਂ ਨਾ ਗੁਜ਼ਾਰਾ ਏ, ਇੱਕ ਸੱਜਣ ਹੁੰਦਾ ਸੀ, ਕੁਝ ਬਾਤਾਂ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਸਨ । ਆਪਣੇ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਜੋਸ਼ ਬਰਾੜ ਵੀ ਗਾਇਕੀ ਦੇ ਖੇਤਰ ‘ਚ ਸਰਗਰਮ ਹਨ ਅਤੇ ਪਿਤਾ ਵੱਲੋਂ ਲਾਏ ਗਏ ਗਾਇਕੀ ਦੇ ਬੂਟੇ ਨੂੰ ਸਿੰਜ ਰਹੇ ਹਨ। 

© Copyright Galactic Television & Communications Pvt. Ltd. 2026. All rights reserved.