ਜੌਰਡਨ ਸੰਧੂ ਨੇ ਆਪਣੀ ਪਤਨੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵੈਲੇਂਨਟਾਈਨ ਡੇਅ ਦੀ ਵਧਾਈ

ਅੱਜ ਵੈਲੇਂਨਟਾਈਨ ਡੇਅ ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਗਾਇਕ ਜੌਰਡਨ ਸੰਧੂ ਨੇ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੀ ਪਤਨੀ ਨੂੰ ਇਸ ਦਿਨ ਦੀ ਵਧਾਈ ਦਿੱਤੀ ਹੈ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ "ਮੈਂ ਖੁਸ਼ਕਿਸਮਤ ਹਾਂ ਹਮੇਸ਼ਾ ਦੇ ਲਈ ਹੈਪੀ ਵੈਲੇਂਨਟਾਈਨ ਡੇਅ ਜਸਪ੍ਰੀਤ ਜੌਰਡਨ"।

By  Shaminder Kaur Kaler February 14th 2026 02:20 PM

ਅੱਜ ਵੈਲੇਂਨਟਾਈਨ ਡੇਅ ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਗਾਇਕ  ਜੌਰਡਨ ਸੰਧੂ ਨੇ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੀ ਪਤਨੀ ਨੂੰ ਇਸ ਦਿਨ ਦੀ ਵਧਾਈ ਦਿੱਤੀ ਹੈ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ "ਮੈਂ ਖੁਸ਼ਕਿਸਮਤ ਹਾਂ ਹਮੇਸ਼ਾ ਦੇ ਲਈ ਹੈਪੀ ਵੈਲੇਂਨਟਾਈਨ ਡੇਅ ਜਸਪ੍ਰੀਤ ਜੌਰਡਨ"। ਜੌਰਡਨ ਸੰਧੂ ਨੇ ਜਿਉਂ ਹੀ ਜੌਰਡਨ ਸੰਧੂ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ਤਸਵੀਰ 'ਤੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ।



ਜੌਰਡਨ ਸੰਧੂ ਨੇ ਜਸਪ੍ਰੀਤ ਦੀ ਜੋੜੀ ਪਾਲੀਵੁੱਡ ਦੀ ਬੈਸਟ ਜੋੜੀ
ਜੌਰਡਨ ਸੰਧੂ ਤੇ ਜਸਪ੍ਰੀਤ ਕੌਰ ਦਾ ਵਿਆਹ ੨੦੨੨ 'ਚ ਹੋਇਆ ਸੀ । ਇਸ ਵਿਆਹ 'ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । ਜਿਸ 'ਚ ਸੋਨੀਆ ਮਾਨ, ਦਿਲਪ੍ਰੀਤ ਢਿੱਲੋਂ, ਨਿਮਰਤ ਖਹਿਰਾ ਸਣੇ ਕਈ ਹਸਤੀਆਂ ਸ਼ਾਮਿਲ ਹੋਈਆਂ ਸਨ।


ਜੌਰਡਨ ਸੰਧੂ ਦਾ ਵਰਕ ਫ੍ਰੰਟ

ਜੌਰਡਨ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਗਾਇਕੀ ਤੋਂ ਆਪਣੀ ਸ਼ੁਰੂਆਤ ਕਰਨ ਵਾਲੇ ਜੌਰਡਨ ਸੰਧੂ ਨੇ ਕੁਝ ਫ਼ਿਲਮਾਂ 'ਚ ਕੰਮ ਵੀ ਕੀਤਾ ਹੈ ।

© Copyright Galactic Television & Communications Pvt. Ltd. 2026. All rights reserved.