ਦਿਲਪ੍ਰੀਤ ਢਿੱਲੋਂ ਦੇ ਘਰ ਪੁੱਤ ਦੇ ਜਨਮ ਦੀ ਖੁਸ਼ੀ ‘ਚ ਮਨਾਏ ਜਸ਼ਨ ‘ਚ ਸ਼ਾਮਿਲ ਹੋਏ ਜੌਰਡਨ ਸੰਧੂ, ਦੋਸਤ ਨੂੰ ਦਿੱਤੀ ਵਧਾਈ

ਦਿਲਪ੍ਰੀਤ ਢਿੱਲੋਂ ਦੇ ਘਰ ਬੀਤੇ ਦਿਨੀਂ ਪੁੱਤਰ ਦਾ ਜਨਮ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਜਸ਼ਨ ਦਾ ਮਹੌਲ ਹੈ। ਉਨ੍ਹਾਂ ਦੇ ਘਰ ‘ਚ ਮਨਾਏ ਜਸ਼ਨ ‘ਚ ਜੌਰਡਨ ਸੰਧੂ ਵੀ ਸ਼ਾਮਿਲ ਹੋਏ । ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਦਿਲਪ੍ਰੀਤ ਢਿੱਲੋਂ ਦੇ ਨਾਲ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

By  Shaminder Kaur Kaler December 6th 2025 02:00 PM

ਦਿਲਪ੍ਰੀਤ ਢਿੱਲੋਂ (Dilpreet Dhillon) ਦੇ ਘਰ ਬੀਤੇ ਦਿਨੀਂ ਪੁੱਤਰ ਦਾ ਜਨਮ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਜਸ਼ਨ ਦਾ ਮਹੌਲ ਹੈ। ਉਨ੍ਹਾਂ ਦੇ ਘਰ ‘ਚ ਮਨਾਏ ਜਸ਼ਨ ‘ਚ ਜੌਰਡਨ ਸੰਧੂ ਵੀ ਸ਼ਾਮਿਲ ਹੋਏ । ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ  ਗਾਇਕ ਦਿਲਪ੍ਰੀਤ ਢਿੱਲੋਂ ਦੇ ਨਾਲ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਜੌਰਡਨ ਸੰਧੂ ਨੇ ਲਿਖਿਆ ‘ਭਰਾ ਨੂੰ ਬਹੁਤ ਬਹੁਤ ਵਧਾਈਆਂ’।ਦਿਲਪ੍ਰੀਤ ਢਿੱਲੋਂ ਤੇ ਜੌਰਡਨ ਸੰਧੂ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 


ਦਿਲਪ੍ਰੀਤ ਢਿੱਲੋਂ ਨੇ ਕਰਵਾਇਆ ਦੂਜਾ ਵਿਆਹ 

ਦੱਸ ਦਈਏ ਕਿ ਦਿਲਪ੍ਰੀਤ ਢਿੱਲੋਂ ਨੇ ਅੰਬਰ ਧਾਲੀਵਾਲ ਦੇ ਨਾਲ ਵਿਆਹ ਕਰਵਾਇਆ ਸੀ । ਪਰ ਅੰਬਰ ਧਾਲੀਵਾਲ ਦੇ ਨਾਲ ਜ਼ਿਆਦਾ ਦੇਰ ਤੱਕ ਦਿਲਪ੍ਰੀਤ ਦਾ ਵਿਆਹ ਟਿਕ ਨਹੀਂ ਸੀ ਸਕਿਆ । ਜਿਸ ਤੋਂ ਬਾਅਦ ਦੋਨਾਂ ਦੇ ਰਸਤੇ ਹਮੇਸ਼ਾ ਦੇ ਲਈ ਵੱਖ ਹੋ ਗਏ ਸਨ । ਕਈ ਸਾਲਾਂ ਬਾਅਦ ਉਤਰਾਅ ਚੜਾਅ ਤੋਂ ਬਾਅਦ ਹੁਣ ਮੁੜ ਤੋਂ ਦਿਲਪ੍ਰੀਤ ਦੀ ਜ਼ਿੰਦਗੀ ‘ਚ ਖੁਸ਼ੀਆਂ ਨੇ ਦਸਤਕ ਦਿੱਤੀ ਹੈ। 


ਦਿਲਪ੍ਰੀਤ ਢਿੱਲੋਂ ਦਾ ਵਰਕ ਫ੍ਰੰਟ 

ਦਿਲਪ੍ਰੀਤ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਨੇ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।

© Copyright Galactic Television & Communications Pvt. Ltd. 2026. All rights reserved.