ਜੈਜ਼ੀ ਬੀ ਦੀ ਭੂਆ ਦਾ ਹੋਇਆ ਦਿਹਾਂਤ, ਗਾਇਕ ਨੇ ਭਾਵੁਕ ਪੋਸਟ ਕੀਤੀ ਸਾਂਝੀ

ਜੈਜ਼ੀ ਬੀ (Jazzy B) ਦੀ ਭੂਆ ਦਾ ਦਿਹਾਂਤ ਹੋ ਗਿਆ ਹੈ। ਇਸ ਬਾਰੇ ਗਾਇਕ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਰਹੋਗੇ ਭੂਆ ਅਤੇ ਫੁੱਫੜ ਜੀ ਹਮੇਸ਼ਾ ਉਨ੍ਹਾਂ ਯਾਦਾਂ ਨੂੰ ਯਾਦ ਰੱਖਾਂਗੇ ਜੋ ਅਸੀਂ ਇਕੱਠੇ ਬਿਤਾਏ…

By  Shaminder Kaur Kaler January 12th 2026 06:10 PM

ਜੈਜ਼ੀ ਬੀ (Jazzy B)  ਦੀ ਭੂਆ ਦਾ ਦਿਹਾਂਤ ਹੋ ਗਿਆ ਹੈ। ਇਸ ਬਾਰੇ ਗਾਇਕ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਰਹੋਗੇ ਭੂਆ ਅਤੇ  ਫੁੱਫੜ ਜੀ  ਹਮੇਸ਼ਾ ਉਨ੍ਹਾਂ ਯਾਦਾਂ ਨੂੰ ਯਾਦ ਰੱਖਾਂਗੇ ਜੋ ਅਸੀਂ ਇਕੱਠੇ ਬਿਤਾਏ…ਸ਼ਾਂਤੀ ਨਾਲ ਆਰਾਮ ਕਰੋ ਭੂਆ ਜੀ”।ਜੈਜ਼ੀ ਬੀ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਫੈਨਸ ਨੇ ਵੀ ਉਨ੍ਹਾਂ ਦੀ ਭੂਆ ਦੇ ਦਿਹਾਂਤ ‘ਤੇ ਦੁੱਖ ਜਤਾਇਆ ਤੇ ਵਿੱਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਕੀਤੀ । 


ਜੈਜ਼ੀ ਬੀ ਦਾ ਵਰਕ ਫ੍ਰੰਟ 

ਜੈਜ਼ੀ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਤੀਹ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ।


ਉਨ੍ਹਾਂ ਨੇ ਗੀਤਾਂ ਦੇ ਨਾਲ ਨਾਲ ਕੁਝ ਕੁ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।ਜੈਜ਼ੀ ਬੀ ਕੁਲਦੀਪ ਮਾਣਕ ਨੂੰ ਆਪਣਾ ਉਸਤਾਦ ਮੰਨਦੇ ਹਨ।ਕੁਲਦੀਪ ਮਾਣਕ ਦੇ ਨਾਲ ਵੀ ਉਨ੍ਹਾਂ ਨੇ ਕਈ ਗੀਤ ਗਾਏ ਹਨ। 

© Copyright Galactic Television & Communications Pvt. Ltd. 2026. All rights reserved.