ਜੈਜ਼ੀ ਬੀ ਨੇ ਉਸਤਾਦ ਕੁਲਦੀਪ ਮਾਣਕ ਨੂੰ ਬਰਸੀ ਤੇ ਕੀਤਾ ਯਾਦ,ਲਿਖੀ ਭਾਵੁਕ ਪੋਸਟ

ਬੀਤੇ ਦਿਨ ਕੁਲਦੀਪ ਮਾਣਕ ਦੀ ਬਰਸੀ ਸੀ । ਇਸ ਮੌਕੇ ‘ਤੇ ਜੈਜ਼ੀ ਬੀ ਨੇ ਆਪਣੇ ਉਸਤਾਦ ਨੂੰ ਯਾਦ ਕਰਦਿਆਂ ਹੋਇਆ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ‘ਉਸਤਾਦ ਜੀ, ਇਹੋ ਜਿਹਾ ਕੋਈ ਦਿਨ ਨਹੀਂ ਹੁੰਦਾ ਜਦੋਂ ਤੁਹਾਡਾ ਜ਼ਿਕਰ ਨਾ ਹੋਵੇ ।ਮੈਂ ਆਪਣੇ ਆਪ ਨੂੰ ਕਰਮਾਂ ਵਾਲਾ ਸਮਝਦਾ ਹਾਂ ਕਿ ਮੈਨੂੰ ਤੁਹਾਡੇ ਨਾਲ ਮਿਲਣ ਦਾ ਅਤੇ ਟਾਈਮ ਬਿਤਾਉਣ ਦਾ ਮੌਕਾ ਮਿਲਿਆ।

By  Shaminder Kaur Kaler December 1st 2025 05:33 PM

ਬੀਤੇ ਦਿਨ ਕੁਲਦੀਪ ਮਾਣਕ (Kuldeep Manak) ਦੀ ਬਰਸੀ ਸੀ । ਇਸ ਮੌਕੇ ‘ਤੇ ਜੈਜ਼ੀ ਬੀ ਨੇ ਆਪਣੇ ਉਸਤਾਦ ਨੂੰ ਯਾਦ ਕਰਦਿਆਂ ਹੋਇਆ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ‘ਉਸਤਾਦ ਜੀ, ਇਹੋ ਜਿਹਾ ਕੋਈ ਦਿਨ ਨਹੀਂ ਹੁੰਦਾ ਜਦੋਂ ਤੁਹਾਡਾ ਜ਼ਿਕਰ ਨਾ ਹੋਵੇ ।ਮੈਂ ਆਪਣੇ ਆਪ ਨੂੰ ਕਰਮਾਂ ਵਾਲਾ ਸਮਝਦਾ ਹਾਂ ਕਿ ਮੈਨੂੰ ਤੁਹਾਡੇ ਨਾਲ ਮਿਲਣ ਦਾ ਅਤੇ ਟਾਈਮ ਬਿਤਾਉਣ ਦਾ ਮੌਕਾ ਮਿਲਿਆ।ਤੁਹਾਡੇ ਨਾਲ ਬੈਠ ਕੇ ਤੁਹਾਡੀਆਂ ਕਹਾਣੀਆਂ ਸੁਣਨ ਨੂੰ ਬਹੁਤ ਦਿਲ ਕਰਦਾ। ਮੈਂ ਬਹੁਤ ਮਿਸ ਕਰਦਾ ਹਾਂ ਤੁਹਾਡਾ ਘੁੱਟ ਕੇ ਜੱਫੀ ਪਾਉਣਾ।


ਮੈਨੂੰ ਅੱਜ ਵੀ ਵਿਸ਼ਵਾਸ ਨਹੀਂ ਹੁੰਦਾ ਕਿ ਤੁਹਾਨੂੰ ਸਾਡੇ ਤੋਂ ਦੂਰ ਗਿਆਂ ਨੂੰ ਚੌਦਾਂ ਸਾਲ ਹੋ ਗਏ ।ਮਿਸ ਯੂ ਉਸਤਾਦ ਜੀ”।ਜੈਜ਼ੀ ਬੀ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਤੇ ਹਰ ਕੋਈ ਕੁਲਦੀਪ ਮਾਣਕ ਨੂੰ ਯਾਦ ਕਰ ਰਿਹਾ ਹੈ।


ਜੈਜ਼ੀ ਬੀ ਦੇ ਉਸਤਾਦ ਸਨ ਕੁਲਦੀਪ ਮਾਣਕ 

ਕੁਲਦੀਪ ਮਾਣਕ ਜੈਜ਼ੀ ਬੀ ਦੇ ਉਸਤਾਦ ਸਨ ।ਜੈਜ਼ੀ ਬੀ ਹਮੇਸ਼ਾ ਉਨ੍ਹਾਂ ਦਾ ਜ਼ਿਕਰ ਕਰਦੇ ਹਨ ਅਤੇ ਕੁਲਦੀਪ ਮਾਣਕ ਦੇ ਦਿਹਾਂਤ ਤੋਂ ਬਾਅਦ ਜੈਜ਼ੀ ਬੀ ਨੇ ਹੀ ਉਨ੍ਹਾਂ ਦੇ ਬਿਮਾਰ ਪੁੱਤਰ ਦੇ  ਇਲਾਜ ਕਰਵਾਇਆ ਹੈ ਅਤੇ ਇਸ ਇਲਾਜ ਦੀ ਬਦੌਲਤ ਯੁੱਧਵੀਰ ਮਾਣਕ ਮੁੜ ਤੋਂ ਆਪਣੇ ਪੈਰਾਂ ਤੇ ਖਲੋਤਾ ਹੈ। ਕੁਲਦੀਪ ਮਾਣਕ ਦੇ ਨਾਲ ਜੈਜ਼ੀ ਬੀ ਨੇ ਕਈ ਗੀਤ ਵੀ ਗਾਏ ਸਨ ।

© Copyright Galactic Television & Communications Pvt. Ltd. 2026. All rights reserved.